ਸਮੱਗਰੀ 'ਤੇ ਜਾਓ

ਪੰਨਾ:ਬੋਝਲ ਪੰਡ.pdf/78

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨਹੀਂ? ਨਹੀਂ – ਨਹੀਂ ਨਹੀਂ ਹੈ ਸਾਰੇ ਡੱਬੇ ਵਿਚ ਸਨਾਟਾ ਛਾ ਗਿਆ। ਲੋਕੀਂ ਉਹਦੇ ਵਲ ਝਾਕਦੇ ਸੋਚ ਰਹੇ ਸਨ ਕਿ ਇਹਨੂੰ ਕੀ ਹੋ ਗਿਆ। ਮਾਂ ਢਲਕੇ ਬੱਚੇ ਨੂੰ ਕੁਛੜੇ ਮਾਰੀ ਹੁਣ ਖ਼ਾਮੋਸ਼ ਖੜੀ ਸੀ ਉਹਦੇ ਮੰਮੇ ਝੱਗਿਓਂ ਬਾਹਰ ਲਮਕ ਰਹੇ ਸਨ। ਬੱਚਾ ਮੁੜ ਮੁੜ ਉਨ੍ਹਾਂ ਨੂੰ ਹੱਥਾਂ ਵਿਚ ਪਪੋਲਦਾ ਸੀ। ਉਸ ਨੂੰ ਪਤਾ ਨਹੀਂ ਸੀ ਕਿ ਉਸ ਤੋਂ ਕੀ ਆਖਿਆ ਗਿਆ ਹੈ। ਉਤੋਂ ਬੂੜੀਆਂ ਖਾਂਦਾ ਮਾਰਵਾੜੀ ਆਖ ਰਿਹਾ ਸੀ, “ਝੱਲੀ ਹੈ ਝੱਲੀ, ਪੁਲਸ ਦੇ ਹਵਾਲੇ ਕਰ ਦਿਓ ਅਗਲੇ ਸਟੇਸ਼ਨ ਤੇ ਜਦੋਂ ਗੱਡੀ ਖਲੋਤੀ ਤਾਂ ਮਾਂ ਦੇਹ ਸਪਾਹੀਆਂ ਵਿਚਕਾਰ ਬਾਹਰ ਲਿਜਾਈ ਜਾ ਰਹੀ ਸੀ।

Digitized by Panjab Digital Library | www.panjabdigilib.org

66