ਸਮੱਗਰੀ 'ਤੇ ਜਾਓ

ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/53

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਿੱਪਲਾ ਸਹੁੰ ਤੇਰੀ-
ਝੱਲੀਆਂ ਨਾ ਜਾਣ ਜੁਦਾਈਆਂ

ਪਿੱਪਲਾ ਵੇ ਮੇਰੇ ਪੇਕੇ ਪਿੰਡ ਦਿਆ

ਤੇਰੀਆ ਠੰਢੀਆਂ ਛਾਵਾਂ
ਢਾਬ ਤੇਰੀ ਦਾ ਗੰਧਲਾ ਪਾਣੀ
ਉਤੋਂ ਬੂਰ ਹਟਾਵਾਂ
ਸੱਭੇ ਸਹੇਲੀਆਂ ਸਹੁਰੇ ਗਈਆਂ
ਕਿਸ ਨੂੰ ਹਾਲ ਸੁਣਾਵਾਂ
ਚਿੱਠੀਆਂ ਬਰੰਗ ਭੇਜਦਾ-
ਕਿਹੜੀ ਛਾਉਣੀ ਲੁਆ ਲਿਆ ਨਾਵਾਂ

ਬੋਹੜ

ਹੇਠ ਬਰੋਟੇ ਦੇ
ਦਾਤਣ ਕਰੇ ਸੁਨਿਆਰੀ

ਕਿੱਕਰ

ਛੇਤੀ ਛੇਤੀ ਵੱਧ ਕਿੱਕਰੇ
ਅਸੀਂ ਸੱਸ ਦਾ ਸੰਦੂਕ ਬਣਾਉਣਾ

ਚਰਖਾ ਮੇਰਾ ਲਾਲ ਕਿੱਕਰ ਦਾ

ਮਾਲ੍ਹਾਂ ਬਹੁਤੀਆਂ ਖਾਵੇ
ਚਰਖਾ ਬੂ ਚੰਦਰਾ-
ਸਾਡੀ ਅਸਰਾਂ ਦੀ ਨੀਂਦ ਗਵਾਵੇ

ਕਿੱਕਰ ਉਤੋਂ ਫੁੱਲ ਪਏ ਝੜਦੇ

ਲਗਦੇ ਬੋਲ ਪਿਆਰੇ
ਜਲ ਤੇ ਫੁੱਲ ਤਰਦਾ-
ਝੁਕ ਕੇ ਚੱਕ ਮੁਟਿਆਰੇ

ਕਿੱਕਰਾਂ ਵੀ ਲੰਘ ਆਈ

ਬੇਰੀਆਂ ਵੀ ਲੰਘ ਆਈ

51 - ਬੋਲੀਆਂ ਦਾ ਪਾਵਾਂ ਬੰਗਲਾ