ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/82

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਬਾਜੂ ਬੰਦ
ਬਾਜੂ ਬੰਦ ਚੰਦਰਾ ਗਹਿਣਾ
ਜੱਫੀ ਪਾਇਆਂ ਛਣਕ ਪਵੇ

ਬਾਂਕਾਂ

ਆਹ ਲੈ ਫੜ ਮਿੱਤਰਾ
ਬਾਂਕਾਂ ਮੇਚ ਨਾ ਆਈਆਂ

ਰੰਨ ਅੰਡੀਆਂ ਕੂਚਦੀ ਮਰਗੀ

ਬਾਂਕਾਂ ਨਾ ਜੁੜੀਆਂ

ਵੰਗਾਂ

ਵੇ ਵਣਜਾਰਿਆ ਆ ਆ ਆ
ਵੰਗਾਂ ਵਾਲ਼ਿਆ ਆ ਆ ਆ
ਭੀੜੀ ਵੰਗ ਚੜ੍ਹਾਈਂ ਨਾ
ਕਿਤੇ ਮੈਂ ਮਰ ਜਾਵਾਂ ਡਰ ਕੇ
ਮੇਰਾ ਨਰਮ ਕਾਲਜਾ ਵੇ ਹਾਣੀਆਂ
ਧਕ ਧਕ ਧਕ ਧਕ ਧੜ ਕੇ

ਪਹੁੰਚੀ

ਹੱਥ ਮੱਚਗੇ ਪਹੁੰਚੀਆਂ ਵਾਲ਼ੇ
ਧੁੱਪੇ ਮੈਂ ਪਕਾਵਾਂ ਰੋਟੀਆਂ

ਮੇਲੇ ਜਾਏਂਗਾ ਲਿਆ ਦੀਂ ਪਹੁੰਚੀ

ਲੈ ਜਾ ਮੇਰਾ ਗੁੱਟ ਮਿਣਕੇ

ਨੱਥ ਮਛਲੀ

ਤੇਰੀ ਚੂਸ ਲਾਂ ਬੁੱਲ੍ਹਾਂ ਦੀ ਲਾਲੀ
ਮਛਲੀ ਦਾ ਪੁੱਤ ਬਣ ਕੇ

80 - ਬੋਲੀਆਂ ਦਾ ਪਾਵਾਂ ਬੰਗਲਾ