ਸਮੱਗਰੀ 'ਤੇ ਜਾਓ

ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/84

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

ਸਿਰ ਪਰ ਜਟਾਂ ਰਖਾਈਆਂ
ਬਗਲੀ ਫੜ ਕੇ ਮੰਗਣ ਤੁਰ ਪੇ
ਖੈਰ ਨਾ ਪਾਉਂਦੀਆਂ ਮਾਈਆਂ
ਤੇਰੀ ਝਾਂਜਰ ਨੇ-
ਪਿੰਡ ’ਚ ਦੁਹਾਈਆਂ ਪਾਈਆਂ

ਗੁੱਤ ਤੇ ਕਚਹਿਰੀ ਲਗਦੀ


ਤੇਰੀ ਗੁੱਤ ਤੇ ਕਚਹਿਰੀ ਲਗਦੀ
ਦੂਰੋਂ ਦੂਰੋਂ ਆਉਣ ਝਗੜੇ
ਸੱਗੀ-ਫੁੱਲ ਨੇ ਸ਼ਿਸ਼ਨ ਜਜ ਤੇਰੇ
ਕੈਂਠਾ ਤੇਰਾ ਮੋਹਤਮ ਹੈ
ਬਾਲੇ, ਡੰਡੀਆਂ ਕਮਿਸ਼ਨਰ ਡਿਪਟੀ
ਨੱਤੀਆਂ ਇਹ ਨੈਬ ਬਣੀਆਂ
ਜ਼ੈਲਦਾਰ ਨੇ ਮੁਰਕੀਆਂ ਤੇਰੀਆਂ
ਸਫੈਦ ਪੋਸ਼ ਬਣੇ ਗੋਖੜੂ
ਨੱਥ ਮੱਛਲੀ, ਮੇਖ ਤੇ ਕੋਕਾ
ਇਹ ਨੇ ਸਾਰੇ ਛੋਟੇ ਮਹਿਕਮੇਂ
ਤੇਰਾ ਲੌਂਗ ਕਰੇ ਸਰਦਾਰੀ
ਥਾਨੇਦਾਰੀ ਨੁਕਰਾ ਕਰੇ
ਚੌਕੀਦਾਰਨੀ ਬਣੀ ਬਘਿਆੜੀ
ਤੀਲੀ ਬਣੀ ਟਹਿਲਦਾਰਨੀ
ਕੰਢੀ, ਹੱਸ ਦਾ ਪੈ ਗਿਆ ਝਗੜਾ
ਤਵੀਤ ਉਗਾਹੀ ਜਾਣਗੇ
ਬੁੰਦੇ ਬਣ ਗਏ ਵਕੀਲ ਵਲੈਤੀ
ਚੌਕ ਚੰਦ ਨਿਆਂ ਕਰਦੇ
ਦਫਾ ਤਿੰਨ ਸੌ ਆਖਦੇ ਤੇਤੀ
ਕੰਠੀ ਨੂੰ ਸਜ਼ਾ ਬੋਲ ਗਈ
ਹਾਰ ਦੇ ਗਿਆ ਜ਼ਮਾਨਤ ਪੂਰੀ
ਕੰਠੀ ਨੂੰ ਛੁਡਾ ਕੇ ਲੈ ਗਿਆ
ਨਾਮ ਬਣ ਕੇ ਬੜਾ ਪਟਵਾਰੀ

82 - ਬੋਲੀਆਂ ਦਾ ਪਾਵਾਂ ਬੰਗਲਾ