ਪੰਨਾ:ਬੰਕਿਮ ਬਾਬੂ.pdf/17

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਰ ਤਾਂ ਵੀ ਕਿੰਨੀਆਂ ਹੀ ਚੋਣਵੀਆਂ ਮੁਟਿਆਰਾਂ ਮੈਨੂੰ ਵੇਖਕੇ ਹਸਰਤ ਭਰਿਆ ਹਉਕਾ ਲੈਂਦੀਆਂ - "ਕਦੇ ਅਸੀਂ ਵੀ ਏਸ ਅੰਨ੍ਹੀ ਵਰਗੀਆਂ ਸੋਹਣੀਆਂ ਹੁੰਦੀਆਂ।"

ਸਾਡੇ ਘਰ ਦੇ ਲਾਗੇ ਹੀ ਕਾਲੀ ਚਰਨ ਨਾਮ ਦਾ ਇਕ ਕਾਇਥ ਰਹਿੰਦਾ ਸੀ। ਚੀਨਾ ਬਾਜ਼ਾਰ ਵਿਚ ਉਸ ਦੀ ਖਿਡੌਣਿਆਂ ਦੀ ਦੁਕਾਨ ਸੀ। ਉਹ ਵੀ ਕਾਇਥ, ਅਸੀਂ ਵੀ ਕਾਇਥ। ਏਸੇ ਕਰ ਕੇ ਕੁਝ ਸਾਂਝ ਜੇਹੀ ਹੋ ਗਈ ਸੀ। ਕਾਲੀ ਚਰਨ ਬਾਬੂ ਦਾ ਚਹੁ ਵਰਿਆਂ ਦਾ ਇਕ ਮੁੰਡਾ ਸੀ, ਉਸ ਦਾ ਨਾਂ ਸੀ ਬਾਮਾ ਚਰਣ। ਉਹ ਮੁੰਡਾ ਅਕਸਰ ਸਾਡੇ ਘਰ ਆਇਆ ਜਾਇਆ ਕਰਦਾ ਸੀ।

ਇਕ ਦਿਨ ਜਦ ਮੈਂ ਬਾਮਾ ਚਰਨ ਨੂੰ ਗੱਦ ਵਿਚ ਲਈ ਹਾਰ ਪਰੋਂਦੀ ਸਾਂ, ਇਕ ਜੰਞ ਸਾਡੇ ਘਰ ਅੱਗੋਂ ਲੰਘੀ। ਜੰਞ ਨੂੰ ਵੇਖ ਕੇ ਬਾਮਾ ਚਰਨ ਨੇ ਮੈਨੂੰ ਪੁੱਛਿਆ --- ਪਤਾ ਈ ਰਜਨੀ, ਇਹ ਕੀ ਲੰਘਿਆ ਏ?"

ਮੈਂ ਆਖਿਆ - ਕੋਈ ਲਾੜਾ ਵਿਆਹ ਕਰਾਣ ਜਾ ਰਿਹਾ ਹੋਵੇਗਾ ।"

ਬਾਮਾ ਚਰਣ ਨੇ ਜਿੱਦ ਫੜ ਲਈ ਤੇ ਰੋਣ ਲੱਗਾ - "ਮੈਂ ਵੀ ਲਾੜਾ ਬਣਾਂਗਾ ।

ਉਸ ਨੂੰ ਕਿਸੇ ਤਰਾਂ ਨਾ ਮੰਨਦਾ ਵੇਖ ਕੇ ਮੈਂ ਓਹਨੂੰ ਕਿਹਾ, - "ਰੋ ਨਾ, ਚਲ ਤੂੰ ਮੇਰਾ ਲਾੜਾ ਸਹੀ।"

ਉਹ ਚੁੱਪ ਹੋ ਗਿਆ - ਜਾਣੀਦਾ ਓਹਨੂੰ ਸੱਚ ਮੁੱਚ ਮੇਰੀ ਗੱਲ ਦਾ ਯਕੀਨ ਹੋ ਗਿਆ। ਤੋਤਲੀ ਬੋਲੀ ਵਿਚੋਂ