ਪੰਨਾ:ਬੰਕਿਮ ਬਾਬੂ.pdf/19

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨.

ਵੱਡੇ ਘਰਾਂ ਵਿਚ ਫੁੱਲ ਪਹੁੰਚਾਣੇ ਵੱਡੀ ਜ਼ਿਮੇਂਵਾਰੀ ਦਾ ਕੰਮ ਹੈ। ਪਿਤਾ ਜੀ ਤਾਂ ਗਲੀਆਂ ਬਜ਼ਾਰਾਂ ਵਿਚ ਹੋਕਾ ਦੇ ਕੇ ਫੁੱਲ ਵੇਚਿਆ ਕਰਦੇ ਸਨ, ਤੇ ਮੇਰੀ ਮਾਂ ਕੁੱਝ ਅਮੀਰਾਂ ਦੇ ਘਰੀਂ ਫੁੱਲ ਪਹੁੰਚਾਂਦੀ ਹੁੰਦੀ ਸੀ। ਉਨ੍ਹਾਂ ਸਭਨਾਂ ਚੋਂ 'ਰਾਮ ਸਦ ਮਿਤ੍ਰ' ਦਾ ਘਰ ਹੀ ਉੱਘਾ ਸੀ। ਬਾਬੂ ਰਾਮ ਸਦ ਦੀ ਉਮਰ ਲਗ ਪਗ ੬੩ ਵਰ੍ਹਿਆਂ ਦੀ ਸੀ, ਪਰ ਉਨ੍ਹਾਂ ਦੀ ਵਹੁਟੀ ਲਲਿਤਾ ਮਸੇ ਉੱਨੀਆਂ ਵੀਹਾਂ ਵਰਿਆਂ ਦੀ ਹੋਵੇਗੀ। ਇਹ ਉਨ੍ਹਾ ਦਾ ਦੂਜਾ ਵਿਆਹ ਸੀ। ਬੜੀ ਲਾਡਲੀ, ਬੜੀ ਗੁਸੈਲੀ ਤੇ ਬੜੀ ਹੰਕਾਰਨ ਸੀ। ਸਮਝ ਲੌ ਲਲਿਤਾ ਹੀ ਬਾਬੂ ਰਾਮ ਸਦ ਦੇ ਸੰਦੂਕ ਦੀ ਕੁੰਜੀ, ਵਿਛੋਣੇ ਦੀ ਚਾਦਰ,