ਪੰਨਾ:ਬੰਕਿਮ ਬਾਬੂ.pdf/22

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੱਥ ਵਿਚ ਡੰਗੋਰੀ ਲੈ ਕੇ ਮੈਂ ਸਭ ਥਾਈਂ ਜਾ ਸਕਦੀ ਸਾਂ। ਕਦੇ ਵੀ ਮੈਂ ਕਿਸੇ ਗੱਡੇ ਬੱਘੀ ਹੇਠਾਂ ਨਹੀਂ ਆਈ । ਕਈ ਵੇਰਾਂ , ਰਾਹ ਵਿਚ ਤੁਰਨ ਵਾਲਿਆਂ ਦੇ ਉਤੇ ਡਿਗੀ ਹੋਵਾਂਗੀ, ਪਰ ਇਸ ਦਾ ਕਾਰਨ ਇਹ ਸੀ, ਕਿ ਕੋਈ ਅੰਨ੍ਹੀ ਮੁਟਿਆਰ ਵੇਖਕੇ ਆਵਾਜ਼ ਨਾ ਦੇਦੇ, ਸਗੋਂ ਉਲਟਾ ਕਹਿੰਦੇ - ਕੁੜੇ ਤੈਨੂੰ ਦਿਖਾਈ ਨਹੀਂ ਦਿੰਦਾ? - ਅੰਨ੍ਹੀ ਏ? ਮੈਂ ਸੋਚਦੀ - ਦੋਵੇਂ ਅੰਨ੍ਹੇ ਹਾਂ।

ਫੁੱਲ ਲੈਕੇ ਮੈਂ ਲਲਿਤਾ ਦੇ ਪਾਸ ਗਈ। ਮੈਨੂੰ ਵੇਖਕੇ - ਲਲਿਤਾ ਨੇ ਕਿਹਾ - ਕਿਉਂ ਨੀ ਅੰਨ੍ਹੀਏ, ਫਿਰ ਫੁੱਲ ਲੈ ਕੇ ਕਿਉਂ ਮਰਨ ਆਈ ਏ?"

ਅੰਨ੍ਹੀ ਆਖਣ ਨਾਲ ਮੇਰੀਆਂ ਹੱਡੀਆਂ ਬਲ ਉਠਦੀਆਂ ਸਨ। ਮੈਂ ਕੋਈ ਉੱਤਰ ਦੇਣਾਂ ਹੀ ਚਾਹੁੰਦੀ ਸਾਂ ਕਿ ਉਸੇ ਵੇਲੇ ਕਿਸੇ ਦੇ ਪੈਰਾਂ ਦੀ ਆਵਾਜ਼ ਸੁਣਾਈ ਦਿੱਤੀ। ਕੋਈ ਆਇਆ। ਆਉਂਦਾ ਹੀ ਬੋਲਿਆ - ਛੋਟੀ ਮਾਂ, ਕੌਣ ਏ ਇਹ?"

ਮੈਂ ਸੋਚਣ ਲੱਗੀ, ਛੋਟੀ ਮਾਂ ਕਹਿਣ ਵਾਲਾ ਕੀ ਇਹ ਰਾਮਸਦ ਦਾ ਪੁੱਤਰ ਹੈ? ਰਾਮ ਸਦ ਦਾ ਕੇਹੜਾ ਪੁੱਤਰ? ਉਸ ਦੇ ਵੱਡੇ ਪੁੱਤਰ ਦੀ ਆਵਾਜ਼ ਤਾਂ ਇਕ ਦਿਨ ਸੁਣੀ ਸੀ। ਪਰ ਉਹ ਆਵਾਜ਼ ਤਾਂ ਏਸ ਵਰਗੀ ਮਿੱਠੀ ਨਹੀਂ ਸੀ। ਏਸ ਵਾਂਗ ਕੰਨਾਂ ਵਿਚ ਅੰਮ੍ਰਿਤ ਉਹ ਨਹੀਂ ਸੀ ਵਰਸਾਉਂਦਾ। ਮੈਂ ਸਮਝ ਗਈ ਕਿ ਇਹ ਛੋਟਾ, ਬਾਬੂ ਹੈ।

'ਛੋਟੀ ਮਾਂ' ਨੇ ਬੜੀ ਹੀ ਮਿੱਠੀ ਆਵਾਜ਼ ਵਿਚ ਕਿਹਾ -

੧੧