ਪੰਨਾ:ਬੰਕਿਮ ਬਾਬੂ.pdf/25

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਲਿਤਾ ਬੋਲੀ-"ਨਾ ਸਹੀ, ਪਰ ਕੀ ਰੁਪਏ ਖਰਚ ਕਰਨ ਨਾਲ ਅੰਨ੍ਹੀ ਦਾ ਵਿਆਹ ਵੀ ਨਹੀਂ ਹੋ ਸਕਦਾ?"

"ਤਾਂ ਕੀ ਇਸ ਦਾ ਵਿਆਹ ਨਹੀਂ ਹੋਇਆ?"

"ਨਹੀਂ।"

"ਤਾਂ ਕੀ ਰੁਪਏ ਖਰਚ ਕਰਨ ਨਾਲ ਹੋ ਸਕੇਗਾ?"

"ਹਾਂ ।"

"ਤਾਂ ਕੀ ਛੋਟੀ ਮਾਂ, ਤੂੰ ਇਸ ਦੇ ਵਿਆਹ ਲਈ ਰੁਪਏ ਦੇਵੇਂਗੀ?"

ਲਲਿਤਾ ਗੁੱਸੇ ਵਿਚ ਆਖਣ ਲੱਗੀ ਕਿਉਂ! ਮੈਥੋਂ ਰੁਪਈਏ ਡੁਲ੍ਹ ਡੁਲ੍ਹ ਪੈਂਦੇ ਨੇ? ਮੈਂ ਤੇ ਸਭਾਵਕੀ ਪੁੱਛਿਆ ਸੀ, ਪਈ ਵਿਆਹ ਹੋ ਸਕਦਾ ਏ ਕਿ ਨਹੀਂ। ਤੀਵੀਂ ਦੀ ਜ਼ਾਤ ਸਾਰੀਆਂ ਗੱਲਾਂ ਤਾਂ ਜਾਣਦੀ ਨਹੀਂ, ਇਸੇ ਲਈ ਪੁੱਛਿਆ ਸੀ।

ਛੋਟਾ ਬਾਬੂ ਛੋਟੀ ਮਾਂ ਨੂੰ ਜਾਣਦਾ ਸੀ, ਉਸ ਨੇ ਹਸ ਕੇ ਕਿਹਾ - "ਛੋਟੀ ਮਾਂ, ਤੂੰ ਰੁਪਏ ਰਹਿਣ ਦੇ, ਮੈਂ ਇਹਦਾ ਵਿਆਹ ਕਰ ਦਿਆਂਗਾ।"

ਦਿਲ ਹੀ ਦਿਲ ਵਿਚ ਲਲਿਤਾ ਨੂੰ ਕੋਸਦੀ ਹੋਈ ਮੈ ਓਥੋਂ ਘਰ ਨੱਠ ਆਈ। ਏਸੇ ਕਰ ਕੇ ਕਹਿੰਦੀ ਹਾਂ ਕਿ ਵਡਿਆਂ ਆਦਮੀਆਂ ਦੇ ਘਰੀਂ ਫੁੱਲ ਪਹੁੰਚਾਣੇ ਬੜਾ ਔਖਾ ਕੰਮ ਹੈ।

ਬਹੁ-ਮੂਰਤ-ਮਈ ਧਰਤੀ ਮਾਤਾ! ਤੂੰ ਵੇਖਣ ਵਿਚ ਕਿਹੋ ਜਿਹੀ ਹੈਂ? ਤੂੰ ਜਿਨ੍ਹਾਂ ਅਨੇਕਾਂ ਅਚਿੰਤਨੀਯ ਸ਼ਕਤੀਧਰ

੧४