ਪੰਨਾ:ਬੰਕਿਮ ਬਾਬੂ.pdf/37

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਿਉ - "ਤੈਨੂੰ ਨਹੀਂ ਪਤਾ ਇਨ੍ਹਾਂ ਗੱਲਾਂ ਦਾ। ਉਹ ਸਾਡੇ ਵਾਂਗ ਕੰਗਾਲ ਥੋੜੇ ਨੇ! ਰਿਜ਼ਕ ਨਾਲ ਭਰੇ ਉਛਲਦੇ ਨੇ। ਹਜ਼ਾਰ ਦੋ ਹਜ਼ਾਰ ਰੁਪਿਆ ਖਰਚ ਕਰ ਦੇਣਾ ਉਨਾਂ ਲਈ ਕਿਹੜੀ ਗੱਲ ਏ। ਜਿਸ ਦਿਨ ਪਹਿਲਾਂ ਰਾਮ ਸਦ ਦੀ ਵਹੁਟੀ ਨੇ ਰਜਨੀ ਦੇ ਵਿਆਹ ਦੀ ਗੱਲ ਚੁੱਕੀ ਸੀ, ਉਸੇ ਦਿਨ ਤੋਂ ਰਜਨੀ ਰੋਜ਼ ਉਨ੍ਹਾਂ ਦੇ ਘਰ ਜਾਣ ਆਉਣ ਲੱਗੀ। ਉਸ ਨੇ ਛੋਟੇ ਬਾਬੂ ਤੋਂ ਪੁੱਛਿਆ ਸੀ – ਕੀ ਰੁਪਿਆ ਖਰਚ ਕਰਨ ਨਾਲ ਅੰਨ੍ਹੀ ਦਾ ਵਿਆਹ ਹੋ ਸਕਦਾ ਹੈ? ਰਜਨੀ ਦੇ ਦਿਲ ਵਿਚ ਵੀ ਖੌਰੇ ਭਰੋਸਾ ਬੱਝ ਗਿਆ ਕਿ ਉਸ ਦਾ ਵਿਆਹ ਹੋ ਜਾਣਾ ਅਸੰਭਵ ਨਹੀਂ। ਉਸੇ ਦਿਨ ਤੋਂ ਇਹ ਰੋਜ਼ ਉਨ੍ਹਾਂ ਦੇ ਘਰ ਜਾਣ ਲੱਗੀ। ਲਲਿਤਾ ਨੇ ਵੀ ਸ਼ਾਇਦ ਇਹੋ ਸਮਝਿਆ ਕਿ ਕੁੜੀ ਵਿਆਹ ਦੀ ਚਾਹਵੰਦ ਹੈ। ਤੇ ਹੁੰਦੀ ਵੀ ਕਿਉਂ ਨਾ - ਅਸਕਰ ਉਮਰ ਜੁ ਹੋਈ। ਏਸ ਕਰ ਕੇ ਛੋਟੇ ਬਾਬੂ ਨੇ ਹਰੀ ਨਾਥ ਬਸੂ ਨੂੰ ਰੁਪਏ ਦੇ ਕਰ ਕੇ ਵਿਆਹ ਲਈ ਮਨਾ ਲਿਆ। ਗੁਪਾਲ ਵੀ ਰਾਜ਼ੀ ਹੈ।

'ਹਰੀ ਨਾਥ' ਰਾਮ ਸਦ ਦਾ ਮੁਨਸ਼ੀ ਹੈ। ਗੁਪਾਲ ਉਸ ਦਾ ਲੜਕਾ ਹੈ। ਗੁਪਾਲ ਦੀਆਂ ਕੁਝ ਕੁਝ ਗੱਲਾਂ ਮੈਨੂੰ ਮਲੂਮ ਹਨ। ਉਸ ਦੀ ਉਮਰ ਤੀਹਾਂ ਵਰਿਆਂ ਤੋਂ ਉਪਰ ਹੀ ਹੋਵੇਗੀ। ਉਸਦਾ ਇਕ ਵਿਆਹ ਹੋ ਚੁੱਕਾ ਹੈ, ਪਰ ਉਲਾਦ ਕੋਈ ਨਹੀਂ ਸੂ। ਸੰਤਾਨ ਲਈ ਉਸ ਨੂੰ ਅੰਨ੍ਹੀ ਵਹੁਟੀ ਵਿਆਹੁਣ ਵਿਚ ਕੋਈ ਉਜ਼ਰ ਨਹੀਂ। ਨਾਲੇ ਰੁਪਏ ਮਿਲਣ ਦੀ ਵੀ ਆਸ ਹੋਈ।

੨੪