ਪੰਨਾ:ਬੰਕਿਮ ਬਾਬੂ.pdf/39

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਰਦੇ ਜੇ - ਮੈਨੂੰ ਦੁਖ ਦੇ ਕੇ ਤੁਹਾਡੇ ਹੱਥ ਕੀ ਆਵੇਗਾ।

ਜਿਉਂ ਜਿਉਂ ਮੈਂ ਸੋਚਦੀ - ਐਹ ਕਹਾਂਗੀ, ਔਹ ਕਹਾਂਗੀ, ਤਿਉਂ ਤਿਉਂ ਹੰਝੂ ਤੇਜ ਹੁੰਦੇ ਜਾਂਦੇ। ਦਿਲ ਵਿਚ ਡਰ ਹੁੰਦਾ ਕਿ ਆਖਣ ਵੇਲੇ ਕਿਤੇ, ਸਭ ਕੁਝ ਭੁੱਲ ਹੀ ਨਾ ਜਾਵੇ।

ਸਵੇਰੇ ਸਦਾ ਵਾਂਗ ਮੈਂ ਫੇਰ ਰਾਮ ਸਦ ਬਾਬੂ ਦੇ ਘਰ ਵਲ ਤੁਰ ਪਈ।

ਫੁੱਲ ਦਿੱਤੇ। ਲੜਨ ਦੀ ਨੀਤ ਨਾਲ ਮੈਂ ਲਲਿਤਾ ਦੇ ਪਾਸ ਬੈਠ ਗਈ। ਹੁਣ ਕਿਸ ਤਰਾਂ ਆਪਣਾ ਮਜ਼ਮੂਨ ਸ਼ੁਰੂ ਕਰਾਂ, ਕੁਝ ਨਹੀਂ ਸੀ ਸੁਝਦਾ। ਜਦ ਚੌਹੀਂ ਕੰਨੀ ਅੱਗ ਲੱਗੀ ਹੋਈ ਹੈ ਤਾਂ ਕਿਹੜੇ ਬੰਨਿਓ ਬੁਝਾਣਾ ਸ਼ੁਰੂ ਕਰਾਂ? ਕੁਝ ਵੀ ਕਹਿ ਨਾ ਸਕੀ।

ਲਲਿਤਾ ਨੇ ਆਪ ਹੀ ਗੱਲ ਕਥ ਦਾ ਮੁਢ ਬੰਨ੍ਹ ਦਿੱਤਾ - "ਕਿਉਂ ਨੀ ਅੰਨ੍ਹੀਏ, ਸੁਣਿਆਂ ਏ ਤੇਰਾ ਵਿਆਹ ਹੋਣ ਵਾਲਾ ਏ।"

"ਵਿਆਹ ਨਾ ਸੁਆਹ" ਮੈਂ ਸੜ ਭੱਜ ਕੇ ਉੱਤਰ ਦਿੱਤਾ।

ਉਹ ਬੋਲੀ - "ਲੈ! ਕਿੱਡੇ ਨਖਰੇ ਕਰਨ ਡਹੀ ਹੋਈ| ਤੈਨੂੰ ਪਤਾ ਨਹੀਂ ਛੋਟੇ ਬਾਬੂ ਨੇ ਤੇਰੇ ਵਿਆਹ ਦਾ ਸਾਰਾ ਖਰਚ ਆਪ ਕਰਨ ਦਾ ਫੈਸਲਾ ਕੀਤਾ ਏ|"

ਮੈਂ ਗੁੱਸੇ ਵਿਚ ਬੋਲੀ-"ਬੀਬੀ ਜੀ, ਮੈਂ ਤੁਸੀਂ ਲੋਕਾਂ ਦਾ ਕੀ ਵਿਗਾੜਿਆ ਸੀ?"

੨੬