ਪੰਨਾ:ਬੰਕਿਮ ਬਾਬੂ.pdf/47

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੨)


ਨਾਵਲ ਲਿਖਣ ਦਾ ਕੰਮ ਅਰੰਭਿਆ, ਪਰ ਨਾਵਲ ਨਵੀਸ ਵਿਚ ਵੀ ਪਾਸਾ ਪੁੱਠਾ ਹੀ ਪਿਆ । ਸਗੋਂ ਉਲਟਾ ਛਾਪੇਖਾਨੇ ਵਾਲਿਆਂ ਦਾ ਕਰਜ਼ ਸਿਰ ਤੇ ਚੜ ਗਿਆ |

ਉਸ ਦੀਆਂ ਇਹ ਸਾਰੀਆਂ ਗੱਲਾਂ ਮੈਨੂੰ ਉਦੋਂ ਨਹੀਂ ਸਨ ਪਤਾ। ਮਗਰੋਂ ਪਤਾ ਲੱਗੀਆਂ ਸਨ।

ਅਖੀਰ ਜਦ ਉਸਨੂੰ ਹੋਰ ਕਿਸੇ ਪਾਸੇ ਨੇ ਨਾ ਝੱਲਿਆ ਤਾਂ ਮੁੜ ਘਿੜ ਕੇ ਆਪਣੀ ਭੈਣ ਚੰਪਾ ਦੇ ਬੂਹੇ ਤੇ ਆ ਬੈਠਾ। ਸੋ ਅੱਜ ਕੱਲ ਵੇਹਲੀਆਂ ਖਾਣ ਤੋਂ ਛੁੱਟ ਇਸ ਦਾ ਹੋਰ ਕੋਈ ਧੰਦਾ ਨਹੀਂ ਸੀ ।

ਚੰਪਾ ਨੇ ਜਦ ਵੇਖਿਆ ਕਿ ਉਸ ਦਾ ਪਤੀ ਗੁਪਾਲ ਹੋਰ ਵਿਆਹ ਕਰਾਉਣ ਤੋਂ ਕਿਸੇ ਤਰਾਂ ਵੀ ਬਾਜ਼ ਨਹੀਂ ਆਉਂਦਾ, ਤਾਂ ਉਸਨੇ ਹੀਰਾ ਲਾਲ ਪਾਸੋਂ ਮਦਦ ਲੈਣ ਫ਼ੈਸਲਾ ਕੀਤਾ | ਅਰਥਾਤ ਮੈਨੂੰ ਹੀਰਾ ਲਾਲ ਨਾਲ ਨਰੜ ਦੇਣ ਦੀਆਂ ਗੋਂਦਾ ਗੰਦਣ ਲੱਗੀ । ਨਾਲ ਹੀ ਉਸਨੂੰ ਲਾਲਚ ਦਿੱਤਾ ਕਿ ਜੇਹੜਾ ਅੰਨੀ ਨਾਲ ਵਿਆਹ ਕਰਵਾਏਗਾ, ਉਸਨੂੰ ਚੰਗੀ ਦਿਤ ਦਾਤ ਤੋਂ ਛੁੱਟ ਬਹੁਤ ਸਾਰਾ ਰੁਪਿਆ ਨਕਦ ਦਾ ਮਿਲੇਗਾ |

ਰੁਪਏ ਦਾ ਨਾਂ ਸੁਣਦਿਆਂ ਹੀ ਹੀਰਾ ਲਾਲ ਦੇ ਮੂੰਹ ਵਿਚ ਪਾਣੀ ਭਰ ਆਇਆ, ਕਿਉਂ ਕਿ ਸ਼ਰਾਬ ਲਈ ਉਸ ਨੂੰ ਰੁਪਏ ਦੀ ਹਰ ਵੇਲੇ ਤੋਟ ਰਹਿੰਦੀ ਸੀ।

ਅਚਾਨਕ ਹੀ ਇਕ ਦਿਨ ਹੀਰਾ ਲਾਲ ਸਾਡੇ ਘਰ ਆ ਧਮਕਿਆ | ਮੇਰਾ ਪਿਤਾ ਉਸ ਵੇਲੇ ਘਰ ਵਿਚ ਹੀ ਸੀ| ਮੈਂ