ਪੰਨਾ:ਬੰਕਿਮ ਬਾਬੂ.pdf/48

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੩)



ਸ਼ੇਰ ਵੇਲੇ ਘਰ ਦੇ ਪਿਛਲੇ ਹਿੱਸੇ ਵਿਚ ਸਾ । ਕਿਸੇ ਆਦਮੀ ਨਾਲ ਪਿਤਾ ਨੂੰ ਗੱਲਾਂ ਕਰਦਿਆਂ ਸੁਣਕੇ ਮੈਂ ਗੱਲ ਕਥ ਵਲ ਧਿਆਨ ਦੇਣ ਲੱਗੀ । ਹੀਰਾ ਲਾਲ ਦਾ ਬੋਲਣ-ਢੰਗ ਬੜਾ ਕਠੋਰ ਤੇ ਰੁੱਖੀ ਸੀ । ਉਹ ਪਿਤਾ ਜੀ ਨੂੰ ਕਹਿ ਰਿਹਾ ਸੀ - "ਸੌਕਣ ਉਤੇ ਅਪਣੀ ਲੜਕੀ ਨੂੰ ਦੇ ਰਹੇ ਹੋ ?"

ਪਿਤਾ ਨੇ ਦੁਖਿਤ ਆਵਾਜ਼ ਵਿਚ ਉੱਤਰ ਦਿੱਤਾ-ਕੀ ਕਰਾਂ, ਲਾਚਾਰੀ ਹੈ ।"

"ਕਾਹਦੀ ਲਾਚਾਰੀ ਹੈ ਤੁਹਾਨੂੰ ?"

"ਇਕ ਤਾਂ ਮੇਰੇ ਹੱਥ ਪੱਲੇ ਕੁੱਝ ਹੈ ਨਹੀਂ, ਦੂਜੇ ਕੁੜੀ ਹੋਈ ਅੰਨੀ, ਉਮਰ ਵੀ ਸਿਆਣੀ ਹੋ ਚੱਲੀ ਸੁ । ਫੇਰ ਦੱਸੋ ਏਸ ਹਾਲਤ ਵਿਚ ਕੌਣ ਵਿਆਹ ਕਰੇਗਾ ਏਸ ਨਾਲ।"

ਹੀਰਾ ਲਾਲ - ਭਲਾ ਇਹ ਵੀ ਕੋਈ ਵੱਡੀ ਗੱਲ ਹੈ ? ਮੈਂ ਤੁਹਾਡੀ ਲੜਕੀ ਨਾਲ ਵਿਆਹ ਕਰਾਣ ਨੂੰ ਤਿਆਰ ਹਾਂ । ਮੈਂ ਤਾਂ ਆਪਣੇ ਅਖ਼ਬਾਰ ਵਿਚ ਹਣ ਤੀਕ ਪ੍ਰਚਾਰ ਹੀ ਏਸੇ ਗੱਲ ਦਾ ਕਰਦਾ ਰਿਹਾ ਹਾਂ ਕਿ ਉੱਚੀ ਕੁਲ ਵਾਲਿਆਂ ਨੂੰ ਨੀਵੀਂ ਕੁਲ ਦੀਆਂ ਲੜਕੀਆਂ ਨੂੰ ਅਪਣਾਉਣਾ ਚਾਹੀਦਾ ਹੈ, ਤਾਂ ਜੋ ਸਾਡੇ ਵਿੱਚੋਂ ਜ਼ਾਤ ਪਾਤ ਦਾ ਫ਼ਜ਼ਲ ਵਹਿਮ ਹਟ ਜਾਵੇ ॥ ਤੁਸੀਂ ਲੜਕੀ ਨੂੰ ਸੌਕਣ ਉਤੇ ਭੇਜਦੇ ਹੋ - ਮੈਂ ਵਿਆਹ ਕਰਾਂਗਾ ਤੁਹਾਡੀ ਕੰਨਿਆਂ ਨਾਲ । ਭਾਵੇਂ ਮੈਨੂੰ ਵੱਡੇ ਵੱਡੇ ਘਰਾਂ ਦੇ ਸਾਕ ਆਉਂਦੇ ਹਨ, ਪਰ ਤੁਹਾਨੂੰ ਪਤਾ ਹੈ, ਮੈਂ ਤਾਂ ਸੁਧਾਰਕ ਅਸੂਲਾਂ ਦਾ ਆਦਮੀ ਹਾਂ।

ਉਸ ਦੀਆਂ ਗੱਲਾਂ ਸੁਣਕੇ ਮੇਰਾ ਪਿਤਾ ਕੰਨੀ ਕਤਰਾਉਣ