ਪੰਨਾ:ਬੰਕਿਮ ਬਾਬੂ.pdf/64

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੯)


ਨੂੰ ਦੁਖ ਹੋਵੇਗਾ ! ਐਸੇ ਕਿੰਨੇ ਕੁ ਆਦਮੀਆਂ ਨੇ ਇਸ ਧਰਤੀ ਤੇ ਜਨਮ ਲਿਆ ਹੈ, ਜੋ ਕਿਸੇ ਦੇ ਦੁਖ ਵਿਚ ਪ੍ਰਵੇਸ਼ ਕਰ ਸਕਣ ? ਪ੍ਰਿਥਵੀ ਤੇ ਕੌਣ ਪੈਦਾ ਹੋਇਆ ਹੈ ਕਿ ਇਸ ਨਿਕੇ ਜੇਹੇ ਹਿਰਦੇ ਵਿਚ ਹਰ ਘੜੀ, ਹਰ ਇਕ ਸ਼ਬਦ, ਹਰ ਇਕ ਅੱਖਰ ਨਾਲ ਸੁਖ ਦੁਖ ਦੀਆਂ ਜੇਹੜੀਆਂ ਛੱਲਾਂ ਉਠ ਰਹੀਆਂ ਹਨ, ਉਨ੍ਹਾਂ ਨੂੰ ਸਮਝ ਸਕੇ । ਸੁਖ, ਦੁਖ ? ਹਾਂ ਸੁਖ ਵੀ ਹੈ। ਜਦੋਂ ਚੇਤਰ ਦੇ ਮਹੀਨੇ ਫੁੱਲਾਂ ਦੇ ਛਿੱਕੂ ਨਾਲ ਸ਼ਹਿਦ ਦੀਆਂ ਮੱਖੀਆਂ ਮੇਰੇ ਘਰ ਆਉਂਦੀਆਂ ਸਨ, ਤਾਂ ਉਨ੍ਹਾਂ ਦੀ ਗੁਣ ਗੁਣਾਹਟ ਸੁਣਕੇ ਕਿੰਨਾ ਸੁਖ ਹੁੰਦਾ ਸੀ ! ਉਸ ਨੂੰ ਕੌਣ ਸਮਝ ਸਕਦਾ ਹੈ ? ਜਦ ਬਾਮਾ ਚਰਣ ਤੋਤਲੀ ਬੋਲੀ ਬੋਲਕੇ ਪਾਣੀ ਨੂੰ ਮਾਈ ਕਹਿੰਦਾ, ਰੋਟੀ ਨੂੰ ਲੋਤੀ ਕਹਿੰਦਾ, ਰਜਨੀ ਨੂੰ ਜਜ਼ਨੀ ਕਹਿੰਦਾ, ਤਾਂ ਮੇਰੇ ਹਿਰਦੇ ਨੂੰ ਕਿੰਨਾ ਸੁਖ ਅਨਭਵ ਹੁੰਦਾ ਸੀ । ਇਸ ਨੂੰ ਕਿਸੇ ਨੇ ਸਮਝਿਆ ਸੀ ? ਤਾਂ ਫਿਰ ਮੇਰੇ ਦੁਖ ਨੂੰ ਕੌਣ ਸਮਝੇਗਾ ? ਅੰਨੀ ਦੇ ਇਸ ਝੱਲੇ ਵਹਿਣਾਂ ਨੂੰ ਕੌਣ ਸਮਝ ਸਕਦਾ ਹੈ। ਅੱਖਾਂ ਤੋਂ ਨਾ ਦਿੱਸਣ ਦੇ ਦੁਖ ਨੂੰ ਕੌਣ ਸਮਝ ਸਕਦਾ ਹੈ ।

ਆਹ ! ਦੁਖ ਭੋਗਦੀ ਹਾਂ, ਪਰ ਦੁਖ ਨੂੰ ਸਮਝ ਨਹੀਂ ਸਕਦੀ । ਨਹੀਂ ਜਾਣਦੀ ਕਿ ਮੈਨੂੰ ਕੀ ਦੁਖ ਹੈ । ਪਰ ਦਿਲ ਪਾਟਦਾ ਜਾਂਦਾ ਹੈ । ਜਦ ਮੈਂ ਆਪਣੇ ਦੁਖ ਨੂੰ ਆਪ ਹੀ ਨਹੀਂ ਸਮਝ ਸਕਦੀ, ਤਾਂ ਹੋਰ ਕੋਈ ਕਿੱਕਣ ਸਮਝੇਗਾ |

ਪਰ ਜੇਹੜਾ ਜੀਵਨ ਇਤਨਾ ਦਖ ਰੂਪ ਹੈ, ਉਸਨੂੰ ਬਚਾਣ ਲਈ ਇਤਨੀ ਪਰੇਸ਼ਾਨੀ ਕਿ ਇਤਨੀ ਪਰੇਸ਼ਾਨੀ ਕਿਉਂ ਹੁੰਦੀ ਸੀ ? ਮੈਂ