ਪੰਨਾ:ਬੰਕਿਮ ਬਾਬੂ.pdf/7

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੈ, ਤੇ ਇਹ ਵੀ ਹੋ ਸਕਦਾ ਹੈ ਕਿ ਬੰਕਿਮ ਬਾਬੂ ਉਤੇ ਉਪ੍ਰੋਕਤ ਪੁਸਤਕ ਦਾ ਥੋੜਾ ਬਾਹਲਾ ਅਸਰ ਹੀ ਪਿਆ ਹੋਵੇ। ਕੁਝ ਵੀ ਹੋਵੇ, ਪਰ ਇਸ ਵਿਚ ਕੋਈ ਸ਼ਕ ਨਹੀਂ ਕਿ "ਰਜਨੀ" ਇਕ ਅਜੇਹੀ ਲਿਖਤ ਹੈ, ਜਿਸ ਨੂੰ, ਪੜ੍ਹਕੇ ਆਦਮੀ ਛੇਤੀ ਛੇਤੀ ਭੁਲ ਨਹੀਂ ਸਕਦਾ।

ਰਜਨੀ ਭਾਵੇਂ ਅਤ ਦਰਜੇ ਦੀ ਗਰੀਬ ਤੇ ਜਨਮ ਦੀ ਅੰਨ੍ਹੀ ਹੋਣ ਕਰਕੇ ਵਿਦਿਆ ਨਹੀਂ ਪੜ੍ਹ ਸਕੀ, ਪਰ ਉਸ ਦੇ ਦਿਲ ਦੀ ਕੋਮਲਤਾ, ਸਰੀਰ ਦੀ ਸੁੰਦਰਤਾ ਤੇ ਖ਼ਿਆਲਾਂ ਦੀ ਦ੍ਰਿੜਤਾ ਵੇਖਕੇ ਉਸ ਦੇ ਭਾਗਾਂ ਨੂੰ ਸਲਾਹੁਣਾ ਹੀ ਪੈਂਦਾ ਹੈ।

ਵੀਹਾਂ ਵਰ੍ਹਿਆਂ ਦੀ ਉਮਰ ਤੀਕ ਉਹ ਕੁਆਰੀ ਹੀ ਰਹਿੰਦੀ ਹੈ - ਵਿਆਹ ਹੋਣ ਦੀ ਉਸ ਨੂੰ ਆਸ ਵੀ ਨਹੀਂ। ਬੰਗਾਲ ਦੇਸ - ਜਿਥੇ ਅੱਖਾਂ ਵਾਲੀਆਂ ਲਈ ਵੀ ਵਰ ਲਭਣੇ ਔਖੇ ਹਨ - ਵਿਚਾਰੀ ਅੰਨ੍ਹੀ, ਤੇ ਫਿਰ ਕੰਗਾਲ ਦੀ ਲੜਕੀ ਲਈ ਤਾਂ ਵਰ ਦੀ ਉਮੈਦ ਕਰਨੀ ਹੀ ਭੁਲ ਹੈ।

ਪਰ ਆਖਰ ਤਾਂ ਉਸ ਦਾ ਹਿਰਦਾ ਵੀ ਇਸਤ੍ਰੀ ਹਿਰਦਾ ਹੈ, ਤੇ ਫਿਰ ਜੁਆਨੀ ਦੀ ਉਮਰ। ਉਹ ਹਿਰਦੇ ਦੀਆਂ ਅੱਖਾਂ ਨਾਲ ਆਪਣਾ ਅੰਦਰ ਟੋਲਦੀ ਹੈ, ਕੁਝ ਲਭਦੀ ਹੈ, ਉਸ ਨੂੰ ਆਪਣੇ ਆਪ ਨੂੰ ਵੀ ਪਤਾ ਨਹੀਂ ਲਗਦਾ ਕਿ ਉਹ ਕੀ ਲਭਦੀ ਹੈ, ਪਰ ਜੋ ਕੁਝ ਲਭਦੀ ਹੈ, ਉਹ ਉਸ ਨੂੰ ਕਿਤੇ ਨਹੀਂ ਦਿਸਦਾ। ਸਖਣਾ ਪਣ - ਕੇਵਲ ਸਖਣਾ ਪਣ।

ਇਹਨਾਂ ਹੀ ਦਿਨਾਂ ਵਿਚ ਕਿਸੇ ਨਿੱਘੇ ਹਥ ਦੇ ਇਕੋ