ਪੰਨਾ:ਬੰਕਿਮ ਬਾਬੂ.pdf/9

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਾਲਮ ਤੋਂ ਬਚਣ ਲਈ ਆਪਣੇ ਆਪ ਨੂੰ ਗੰਗਾ ਦੀਆਂ ਲਹਿਰਾਂ ਦੇ ਹਵਾਲੇ ਕਰ ਦੇਂਦੀ ਹੈ।

ਅਮਰ ਨਾਥ ਦਾ ਕੈਰੈਕਟਰ ਇਕ ਅਨੋਖਾ ਕੈਰੈਕਟਰ ਹੈ। ਜਵਾਨੀ ਦੀਆਂ ਭੁੱਲਾਂ ਤੇ ਉਨਾਂ ਭੁੱਲਾਂ ਦੇ ਪਛਤਾਵੇ ਨੇ ਓਹਨੂੰ ਸੇਕ ਪਹੁੰਚਾ ਪਹੁੰਚਾ ਕੇ ਅਖੀਰ ਕੱਚ ਤੋਂ ਕੰਚਨ ਕਰ ਦਿਤਾ ਹੈ।

ਲਲਿਤਾ ਇਕ ਬੁਢੇ ਪਤੀ ਦੀ ਦੁਹਾਜੂ ਇਸਤ੍ਰੀ ਹੈ। ਉਸ ਵਿਚ 'ਕਾਮਨਾਵਾਂ ਵੀ ਹਨ, ਰੀਝਾਂ ਵੀ, ਜੁਆਨੀ ਭੋਗਣ ਦੀ ਲਾਲਸਾ ਵੀ, ਪਰ ਉਸਦਾ ਸ੍ਵੈ ਕਾਬੂ! ਉਸ ਦਾ ਦੁਖ ਨੂੰ ਦੁਖ ਨਾ-ਸਮਝਣ ਦਾ ਸੁਭਾਉ! ਇਹ ਅਸੀਮ ਹੈ, ਅਮਿੱਟ ਹੈ। ਕਿਤਨੀ ਡੂੰਘੀ ਹੈ ਉਸ ਦੀ ਆਤਮਾ ! ਕੀ ਕੋਈ ਹਾਥ ਲੈ ਸਕਦਾ ਹੈ ਉਸਦੀ? ਬੁਢੇ ਪਤੀ ਨਾਲ ਪਿਆਰ, ਮਤਰਏ ਪੁੱਤਰ ਨਾਲ ਮਮਤਾ, ਤੇ ਹੋਰ ਪਤਾ ਨਹੀਂ ਕਿੰਨਾ ਕੁਝ ! ਇਹ ਸਭ ਕੁਝ ਦੱਸਦਾ ਹੈ ਕਿ ਲਲਿਤਾ ਦਾ ਹਿਰਦਾ ਮਨੁੱਖੀ ਹਿਰਦਾ ਨਹੀਂ - ਦੈਵੀ ਹਿਰਦਾ ਹੈ।

ਤੇ ਏਸੇ ਲਲਿਤਾ ਦੀ ਹਿੰਮਤ ਨਾਲ ਅਖੀਰ ਰਜਨੀ ਨੂੰ ਉਹ ਕੁਝ ਪ੍ਰਾਪਤ ਹੋ ਸਕਦਾ ਹੈ, ਜਿਸ ਦੀ ਓਹਨੂੰ ਏਸ ਜਨਮ ਵਿਚ ਆਸ ਹੀ ਨਹੀਂ ਸੀ। ਜਿਸ ਪ੍ਰੀਤਮ ਦੀ ਇਕੋ ਛੁਹ ਨੇ ਉਸ ਲਈ ਪ੍ਰੇਮ ਦੇ ਹੜ੍ਹ ਵਗਾ ਦਿਤੇ ਸਨ, ਲਲਿਤਾ ਓਸੇ ਸਚਿੰਦਰ ਨਾਲ ਰਜਨੀ ਨੂੰ ਵਿਆਹ ਲਈ ਮਜਬੂਰ ਕਰਦੀ ਹੈ।

ਏਥੇ ਆਕੇ ਰਜਨੀ ਦੇ ਕੈਰੈਕਟਰ ਵਿਚ ਲੇਖਕ ਨੇ