ਪੰਨਾ:ਭਰਥਰੀ ਹਰੀ ਜੀਵਨ ਤੇ ਨੀਤੀ ਸ਼ਤਕ.pdf/74

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
70 / ਨੀਤੀ ਸ਼ਤਕ

  ੬੫. ਹੱਥ ਵੱਡੇ ਤਦੋਂ ਹੋਣ, ਜਦੋਂ ਧਨ ਦਾਨ ਦੇਣ,
        ਮੱਥਾ ਵੱਡਾ ਤਦੋਂ ਜਦੋਂ ਵੱਯਡਾਂ ਪੈਰੀਂ ਲੱਗਦਾ।
          ਡੌਲੇ ਤਦ ਵੱਡੇ ਜਦੋਂ ਪ੍ਰਾਕ੍ਰਮ ਅਮਿੱਤ ਹੋਵੇ,
          ਰਿਦਾ ਤਦੋਂ, ਬ੍ਰਿਤੀ ਦਾ ਪ੍ਰਵਾਹ ਸ੍ਵੱਛ ਵੱਗਦਾ।
       ਕੰਨ ਵੱਡੇ ਤਦੋਂ ਜਦੋਂ ਸੁਣਨ ਸੱਤਿ ਸ਼ਾਸਤਰ,
       ਮੂੰਹ ਵੱਡਾ ਤਦੋਂ ਸੱਚ ਬੋਲਣ ਵਿਚ ਤੱਗਦਾ।
         ਭਲਿਆਂ ਦੇ ਪਾਸ ਭਾਵੇਂ ਐਸ਼ਰਜ ਹੋਵੇ ਨਾਹੀ,
         ਗੁਣ ਹੀ ਹੈ ਗਹਿਣਾ ਜੋ ਸਦਾ ਹੀ ਨਾਲ ਤੱਗਦਾ॥

  ੬੬. ਸੰਪਤ ਵਿਚ ਕੋਮਲ ਕਮਲ
       ਦਿਲ ਮਹਾਤਮਾ ਜਾਨ।
        ਪਰ ਅਪਦਾ ਵਿਚ ਸਖਤ ਹੋ
        ਪਰਬਤ ਸ਼ਿਲਾ ਸਮਾਨ।

  ੬੭. ਤੱਤੇ ਤਵੇ ਤੇ ਪਾਣੀ ਦੀ ਬੂੰਦ ਪੈਂਦੀ,
       ਅੱਖ ਫੋਰ ਵਿਖੇ ਉੱਡ ਜਾਂਵਦੀ ਹੈ।
          ਓਹੋ ਬੂੰਦ ਜਿ ਪਵੇ ਫੁਲ ਕਵਲ ਉੱਤੇ,
          ਮੋਤੀ ਵਾਂਙ ਉਹ ਝਲਕ ਦਿਖਾਂਵਦੀ ਹੈ।
       ਓਹੋ ਬੂੰਦ ਸਮੁੰਦਰ ਦੇ ਸਿੱਪ ਵੜਦੀ,
       ਸ੍ਵਾਂਤੀ ਵਿੱਚ, ਮੋਤੀ ਬਨ ਜਾਂਵਦੀ ਜਾਂਵਦੀ ਹੈ।
          ਤਾਂਤੇ ਸੰਗਤ ਹੀ ਗੁਣਾਂ ਦਾ ਮੂਲ ਜਾਣੋ,
          ਨੀਚ ਉਚ 'ਤੇ ਮੱਧਮ ਬਣਾਂਵਦੀ ਹੇ॥