ਪੰਨਾ:ਭਾਈ ਗੁਰਦਾਸ.pdf/140

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਿਦਾ ਤੇ ਹਾਸ .

ਵਾਰਾਂ ਵਿਚ ਮਨਮੁਖ ਮੀਣਿਆਂ, ਮੁੜਾਂ, ਅਕਿਰਤਘਨਾਂ, ਲੂਣ ਹਰਾਮੀਆਂ, ਦੀ ਨਿਖੇਧੀ ਕਈ ਥਾਈ ਕੀਤੀ ਗਈ ਹੈ। ਇਹ ਨਿਖੇਧੀ ਦਿਲ-ਲਗੀ ਨਹ ਜਾਂ ਐਵੇਂ ਕਿਸੇ ਨੂੰ ਝੁਠਲਾਉਣ ਜਾਂ ਖਿਝਾਉਣ ਲਈ ਨਹੀਂ ਸਮਝਾਉਣ ਲਈ ਨਿੰਦਾ ਕਰਦੇ ਹਨ । ਕਈ ਵਾਰੀ ਗੰਭੀਰ ਹਾਸਾ, ਨਾਲ ਹੋਂਦਾ ਹੈ। ਭਾਈ ਸਾਹਿਬ ਦਾ ਹਾਸਾ ਬੁੱਲਾਂ ਵਿਚ ਰਹਿੰਦਾ ਹੈ । ਮੁਸਕੂਹਟ ਬਣ ਕੇ ਹਿਰਦੇ ਤੇ ਛਾਪ ਲਾਉਂਦਾ ਹੈ: ਘੱਟ ਘੜਾਇਆ ਚੁਹਿ ਆਂ ਗਲ ਬਿੱਲ ਪਾਈਐ ਮਤਾ ਪਾਇਆ ਮਖੀਆਂ ਘਿਉ ਅੰਦਰਿ ਨਾਈਐ ਸੂਤਕ ਲਹੈ ਨਾ ਕੀੜਿਆਂ ਕਿਉਂ ਝਬ ਪਾਈਐ ਜੇ ਖੁੱਥੀ ਬਿੰਡਾ ਬਹੈ ਕਿਉਂ ਹੋਇ ਬਜਾਜ ਕੁੱਤੇ ਦੇ ਗਲ ਵਾਸਣੀ ਨਸਰਾਫੀ ਸਾਜੁ . ਜੋ ਮੱਖੀ ਮੁਹਿ ਮਕੜੀ ਕਿਉਂ ਹੋਵੈ ਬਾਜ ਅਜਿਹੀਆਂ ਪਉੜੀਆਂ ਪੈਂਤ ਵੀਂ ਤੇ ਛੱਤੀਵੀਂ ਵਾਰ ਵਿਚ ਬਹੁਤ ਹੈਨ । ਮਰਖਾਂ ਦੀ ਨਿੰਦਿਆ ਹੋ ਰਹੀ ਹੈ ਪਰ ਹਾਸਾ ਨਾਲ ਹੈ: ੧੪8