ਪੰਨਾ:ਭਾਈ ਗੁਰਦਾਸ.pdf/162

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

.ਪੇਮ ਦੇ ਜਜ਼ਬੇ, ਬੁੱਧੀ ਤੇ ਸ਼ਰਧਾ ਨਾਲ, ਅੰਤਲੀ ਕਲੀ ਦਿੱਤੀ ਹੈ। ਰਾਮ ਤੇ ਕਬੀਰ ਦੋਹਾਂ ਵਿਚ ਭੇਦ ਨਾ ਕਹਿਣਾ ਸ਼ਰਧਾ ਤੇ ਬ੍ਰਹਮ ਜੀਵ ਦਾ ਇਕ ਰੂਪ ਦਿਖਾਣਾ, ਫਲਸਫੇ ਦੀ ਮਾਰ ਦੇਣੀ ਹੈ । ਇਹ ਸਾਰ ਸੂਝ ਤੇ ਪੜਾਈ ਨੇ ਅਕਲ ਨਾਲ ਦਵਾਈ । ਸਾਰ ਇਹ ਕਿ ਰਾਮ ਤੇ ਕਬੀਰ ਦਾ ਇਕ ਰੂਪ ਹੋਣਾ ਜਜ਼ਬਾ ਵੀ ਹੈ । ਉਸਤਾਦ ਇਹੀ ਹੈ ਕਿ ਅਕਲ ਤੇ ਜਜ਼ਬਾ ਅਲਹਿਦਾ ਕਰ ਨਹੀਂ ਸਕਦੇ । ਭਾਵੇ ਮੈਂ ਜਜ਼ਬੇ ਤੇ ਵਿਚਾਰਨੂੰ ਉਪਰਲੀ ਤੁਕ ਵਿਚ ਅੱਡ ਕਰ ਆਇਆ ਹਾਂ ਪਰ ਉਹ ਇਉਂ ਹੈ ਜਿਵੇਂ ਪਾਣੀ ਦਾ ਬੁੱਕ ਨਦੀ ਵਿਚੋਂ ਭਰੀਏ ਤੇ ਫੇਰ ਉਸ ਨਦੀ ਵਿਚ ਹੀ ਪਾਣੀ ਵਹਾ ਦਈਏ ।

ਰਾਮ ਕਬੀਰ ਨੂੰ ਤਿੰਨ ਵਾਰੀ ਭਾਈ ਸਾਹਿਬ ਨੇ ਇਕ ਹੋਦਿਆਂ | ਡਿੱਠਾ ਸੀ। ਪਹਿਲਾਂ ਤੀਜੇ ਤੋਂ ਚੌਥੇ ਨੂੰ, ਚੌਬਿਉ ਦੇ ਪੰਜਵੇਂ ਤੇ ਪੰਜਵਿਓ ਛੇਵੇਂ ਗੁਰਦੇਵ ਨੂੰ ਇਕ ਸਰੂਪ ਦੇਖਿਆ ਤੇ ਸਮਝਿਆ 1 ਪੜੀ ਹੋਈ ਗਲ ਦੇ ਤਜਰਬੇ, ਸਾਹਮਣੇ ਹੋਏ ਸਨ । ਜਿਸਤਰ੍ਹਾਂ ਪੜਾਈ ਤੇ ਤਜਰਬਾ ਇੱਕ ਸਿੱਟੇ ਉੱਤੇ ਪੁੱਜੇ ਸਨ ਓਸੇ ਤਰ੍ਹਾਂ ਏਸ ਨਿੱਕੀ ਤੁਕ ਵਿਚ ਅਕਲ ਤੇ ਜਜ਼ਬਾ ਇਕ ਹੋਏ ਹੋਏ ਹਨ।

ਭਗਤਾਂ ਦੀਆਂ ਸਾਖੀਆਂ ਵਿਚ ਹੀ ਜਜ਼ਬਾ ਨਹੀਂ ਦੇ ਦੇ ਸਗੋਂ ਹਰ ਜਗਾ ਦੋਹਾਂ ਚੀਜ਼ਾਂ ਦੇ ਕਈ ਰੂਪਾਂ ਵਿਚ ਦੀਦਾਰ ਹੋ ਰਹੇ ਹਨ । ਗੁਰਸਿੱਖ ਦੀਆਂ ਸ਼ਾਦੀਆਂ ਪਉੜੀਆਂ ਵਿੱਚੋਂ ਵੀ ਦੋਵੇਂ ਚੀਜ਼ਾਂ ਝਲਕਾਰਾ ਮਾਰਦੀਆਂ ਹਨ:

ਹਉ ਤਿਸੁ ਵਿਟਹੁ ਵਾਰਿਆ ਹੋਂਦੇ ਤਾਣ ਜੋ ਹੋਇ ਨਿਤਾਣਾ

ਹਉ ਤਿਸ ਵਿਟਹੁ ਵਾਰਿਆ ਦੇ ਮਾਣ ਜੋ ਹੋਇ ਨਿਮਾਣਾ

ਕੁਰਬਾਣੀ ਤਿੰਨਾਂ ਗੁਰਸਿਖਾਂ ਮਨ ਮੇਲੀ ਕਰਿ ਮੇਲ ਮਿਲੰਦੇ ੧੬੬,