ਪੰਨਾ:ਭਾਈ ਗੁਰਦਾਸ.pdf/183

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੋਟੀ ਲਿਖਤ

ਭਾਈ ਗੁਰਦਾਸ

ਚੀਟਾ ਬਾਣਾ ਨੂਰਾਂ ਧੋਤਾ ਹਲਵਾਂ ਰਸਵਾਂ ਚਿਹਰਾ
ਅਸਰ ਪਾਉਨੀ ਖੁੱਬੇ ਚੜਿਆ ਚਿੱਟਾ ਦਾੜਾ ਓਹਦਾ
ਪੱਗ ਪੁਰਾਣੇ ਸਿੱਖੀ ਢੰਗ ਦੀ ਅੱਧਾ ਚੰਦ ਸਿਰ ਧਰਿਆ
ਨੈਣਾਂ ਦੇ ਵਿਚ ਸੋਹਣਾ ਵੱਸਿਆ ਤੇ ਮੇਰਾ ਦਿਲ ਠਰਿਆ
ਓਹਦੇ ਚਾਰੇ ਪਾਸੇ ਹੈਸਨ, ਕਾਗ਼ਜ਼ ਬਹੀਆਂ ਕਿੰਨੀਆਂ
ਰਾਜੇ ਇੰਦਰ ਦੀ ਸਭਾ ਵਿਚ ਪਰੀਆਂ ਹੋਵਨ ਜਿੰਨੀਆਂ .
ਕਾਗ਼ਜ਼ ਤੇ ਕਾਨੀ ਚਲਦੀ ਸੀ ਜਿਵੇਂ ਅਪੱਛਰਾ ਨਚਦੀ
ਜਾਂ ਸੁਹਣਾ ਤਕ ਜੋਬਨ ਮੱਤੀ ਗਿੱਧੇ ਵਿੱਚੋਂ ਮਚਦੀ .
ਪਤਰ ਲਿਖ ਕੇ ਮੈਨੂੰ ਤੱਕਿਆ ਤੇ ਮੁਖੋਂ ਫੁੱਲ ਕੇਰੇ : “
ਸਤਿਗੁਰ ਕਵੀਆ ਸਿਰ ਹੱਥ ਰਖੋ ਵਿਦਿਆ ਰਹੇ ਚੁਫੇਰੇ
ਹੱਥ ਬੰਨ ਅਰਜ਼ ਗੁਜ਼ਾਰੀ ‘ਮੈਨੂੰ ਆਪਣੇ ਚਰਨੀਂ ਲਾਵੇ,
ਸਿਖਿਅ-ਚਪੂ ਲਾ ਕੇ ਕਵਿਤਾ ਬੇੜੀ ਪਾਰ ਪੁਚਾਵੇ
ਫ਼ਰਮਾਇਆ “ਤੂੰ ਹੁਨਰ ਹੁਨਰ ਲਈ ਰਾਗ ਕਦੀ ਨ ਗਈ
ਦਿਲ ਦਿਮਾਗ਼ ਨੂੰ ਸੁਰ ਸਿਰ ਕਰਕੇ ਕਵਿਤਾ ਛਹਿਬਰ ਲਾਈ
ਇਕ ਪਾਸੀ ਬੋਲੀ ਨ ਬੋਲੀ, ਕੇਦਰ ਦੀ ਹੀ ਬੋਲੀ
ਤਿੱਖੀ ਅੱਖੇ ਹਰ ਸ਼ੈ ਤੱਕੀ ਖ਼ਲਕਤ ਦਾ ਦਿਲ ਫੋਲੀ
ਕਵੀ ਉਡਾਰੀ ਤਦ ਹੀ ਸੋਹੇ ਜਨਤਾ ਬੋਲੀ ਜਾਣੇ
ਨਹੀਂ ਤੇ ਪਾਣੀ ਵਿਚ ਲਕੀਰਾਂ ਪਈਆਂ ਮੇਰੇ ਭਾਣੇ ੧੯o.