ਪੰਨਾ:ਭਾਈ ਗੁਰਦਾਸ.pdf/59

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸ਼ਬਦੇ ਸ਼ਬਦ ਮਿਲਾਇਆ ਗੁਰਮੁਖਿ ਅਘੜ ਘੜਾਏ ਗਹਿਣਾ ।

ਤੇ ਫੇਰ ਲਿਖਦੇ ਹਨ । “ਪੁੱਤ ਸਪੁੱਤ ਬਬਾਣੈ ਲਹਿਣਾ ਅਠਵੀਂ ਪਉੜੀ ਵਿਚ ਕਲਮ ਦਾ ਜ਼ੋਰ ਬਹੁਤ ਹੋ ਗਿਆ ਹੈ। ਦਸਣਾ ਹੈ ਗੁਰੁ ਚੇਲਾ ਇਕ ਹਨ । ਏਸ ਓਤੇ ਸ਼ਾਇਰੀ ਚਿੰਨੀ, ਦਲੀਲਾਂ ਹਨ: ਗੁਰ ਅੰਗਦ ਗੁਰ ਅੰਗ : ਅ ਤ ਦੂਖ ਅੰਮ੍ਰਿਤ ਫਲ ਫਲਿਅ ਜੋਤੀ ਜੋਤਿ ਜਗਾਇਅਨੁ ਦੀਵੇ ਤੇ ਇਉਂ ਦੀਵਾ ਬਲਿਆ ਕੋਈ ਬੁਝਿ ਨ ਹੱਘਈ ਪਾਣੀ ਅੰਦਰ ਪਾਣੀ ਰਲਿਆ

ਸਚ ਸ਼ਬਦ ਗੁਰ ਸਉਪਿਆ ਸਚੁ ਟਕਸਾਲਹੁ ਸਿਕਾ ਚਲਿਆ

ਗੁਰ ਚੇਲਾ ਚੇਲਾ ਗੁਰੂ ਪੁਰਖ ਪੁਰਖ ਉਪਾਇ ਸਮਾਯਾ।

ਗੂਰ ਨਾਨਕ ਜੀ ਲਹਿਣਾ ਜੀ ਨੂੰ ‘‘ਪੁਰਖ ਕਹਿੰਦੇ ਸਨ ਤੇ ਏਥੇ ਇਹ ਪਦ ਨਗੀਨੇ ਵਾਂਗ ਜੜਿਆ ਹੈ। ਗਲ ਤਾਂ ਸਿੱਧੀ ਹੀ ਸੀ ਪਰ ਹੁਨਰ ਨਾਂ ਰਿਓੜੀ ਦੇ ਫੇਰ ਦਾ ਹੀ ਹੈ । ਪੁਰਖ ਤੋਂ ਪੁਰਖ ਅਮਰ ਦਾਸ ਜੀ ਹੋਏ ਦਸਦੇ ਹਨ:ਸਚਾ ਅਮਰ ਅਮਰਿ ਵਰਤਾਯਾ । ਗੁਰੂ ਤੇ ਚੇਲਾ ਇਕ ਹਨ:ਵਾਣਾ ਤਾਣਾ ਆਖੀਐ ਸੂਤ ਇਕ ਹਇ ਠੱਪੜ ਮੇਲਾ ਦੁਧਹੁ ਦਹੀ ਵਖਾਣੀਐ ਦਹੀਅਹੋ ਮੁਖਣੇ ਕਾਜ ਸੁਹੇਲਾ ਪੋਤਾ ਪਰਵਾਣੀਕ ਨਵੇਲਾ॥ ਪਿਉ ਦਾਦੇ ਜੇਵੇਹਿਆ ਪੜਦਾਦੇ ਪਰਵਾਣ ਪੜਤਾ ਭਓਜਲ ਭਉ ਨ ਵਿਆਪਈ ਗੁਰ ਬੋਹਿਥੁ ਚੜਿ ਖਾਇ ਨ ਗੋਤਾ