ਸਮੱਗਰੀ 'ਤੇ ਜਾਓ

ਪੰਨਾ:ਭਾਰਤ ਦਾ ਸੰਵਿਧਾਨ (ਮਈ 2024).pdf/45

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਭਾਗ II
ਨਾਗਰਿਕਤਾ

ਇਸ ਸੰਵਿਧਾਨ ਦੇ ਅਰੰਭ ਤੇ ਨਾਗਰਿਕਤਾ।

5. ਇਸ ਸੰਵਿਧਾਨ ਦੇ ਅਰੰਭ ਤੇ ਹਰਿਕ ਵਿਅਕਤੀ ਜਿਸ ਦਾ ਭਾਰਤ ਰਾਜਖੇਤਰ ਵਿੱਚ ਅਧਿਵਾਸ ਹੈ ਅਤੇ-

(ੳ) ਜੋ ਭਾਰਤ ਦੇ ਰਾਜਖੇਤਰ ਵਿੱਚ ਜੰਮਿਆ ਸੀ; ਜਾਂ

(ਅ) ਜਿਸ ਦੇ ਮਾਪਿਆਂ ਵਿੱਚੋਂ ਕੋਈ ਭਾਰਤ ਦੇ ਰਾਜਖੇਤਰ ਵਿੱਚ ਜੰਮਿਆ ਸੀ; ਜਾਂ

(ੲ) ਜੋ ਅਜਿਹੇ ਅਰੰਭ ਤੋਂ ਤੁਰਤ ਪਹਿਲੇ ਘੱਟ ਤੋਂ ਘੱਟ ਪੰਜ ਸਾਲ ਤੱਕ ਭਾਰਤ ਦੇ ਰਾਜਖੇਤਰ ਵਿੱਚ ਸਾਧਾਰਣ ਤੌਰ ਤੇ ਨਿਵਾਸੀ ਰਿਹਾ ਹੈ,ਭਾਰਤ ਦਾ ਨਾਗਰਿਕ ਹੋਵੇਗਾ। ਪਾਕਿਸਤਾਨ ਤੋਂ ਭਾਰਤ ਨੂੰ ਪਰਵਾਸ ਕਰ ਆਏ ਕੁਝ ਕੁ ਵਿਅਕਤੀਆਂ ਦੇ ਨਾਗਰਿਕਤਾ ਦੇ ਅਧਿਕਾਰ।

6. ਅਨੁਛੇਦ 5 ਵਿੱਚ ਕਿਸੇ ਗੱਲ ਦੇ ਹੁੰਦਿਆਂ ਹੋਇਆਂ ਵੀ, ਕੋਈ ਵਿਅਕਤੀ ਜੋ ਹੁਣ ਪਾਕਿਸਤਾਨ ਵਿੱਚ ਸ਼ਾਮਲ ਰਾਜਖੇਤਰ ਤੋਂ ਭਾਰਤ ਦੇ ਰਾਜਖੇਤਰ ਨੂੰ ਪਰਵਾਸ ਕਰ ਆਇਆ ਹੈ ਇਸ ਸੰਵਿਧਾਨ ਦੇ ਅਰੰਭ ਤੇ ਭਾਰਤ ਦਾ ਨਾਗਰਿਕ ਸਮਝਿਆ ਜਾਵੇਗਾ ਜੇ-

(ੳ) ਉਹ ਜਾਂ ਉਸ ਦੇ ਮਾਪਿਆਂ ਵਿੱਚੋਂ ਕੋਈ ਜਾਂ ਉਸ ਦੇ ਪੜਮਾਪਿਆਂ ਵਿੱਚੋਂ ਕੋਈ ਗਵਰਨਮੈਂਟ ਔਫ ਇੰਡੀਆ ਐਕਟ, 1935 (ਜਿਵੇਂ ਮੂਲ ਰੂਪ ਵਿੱਚ ਐਕਟ ਬਣਿਆ) ਵਿੱਚ ਪਰਿਭਾਸ਼ਤ ਭਾਰਤ ਵਿੱਚ ਜੰਮਿਆ ਸੀ; ਅਤੇ

(ਅ) (i) ਉਸ ਸੂਰਤ ਵਿੱਚ ਜਿੱਥੇ ਅਜਿਹਾ ਵਿਅਕਤੀ ਜੁਲਾਈ, 1948, ਦੇ ਉਨੀਵੇਂ ਦਿਨ ਤੋਂ ਪਹਿਲਾਂ ਇਸ

ਤਰ੍ਹਾਂ ਪਰਵਾਸ ਕਰ ਆਇਆ ਹੈ ਉਹ ਆਪਣੇ

45