ਓਹਦੇ ਕੋਲ ਆ ਗਿਆ।
"ਕੀ ਹੋਇਆ ਜੀ?"
"ਤੂੰ ਬੰਸਰੀ ਕਿਉਂ ਵਜੌਂਦਾ ਹੁੰਦਾ ਏਂ – ਸਾਡੀ ਜੂਹ ਉਤੇ" ਪੌਣ ਨਾਲ ਸਰਕੀ ਚੰਨੀ ਨੇ ਖੇਮੀ ਦਾ ਅਧਾ ਸਿਰ ਕੱਜਿਆ ਹੋਇਆ ਸੀ ਤੇ ਅਧਾ ਨੰਗਾ।
"ਬੰਸਰੀ ਦਾ ਕੀ ਦੋਸ ਏ ਭਲਾ ਜੀ?" ਮਿਹਰੂ ਨੇ ਖੇਮੀ ਦੇ ਵਾਲਾਂ ਵਲ ਤੱਕਿਆ, ਜਿਨ੍ਹਾਂ ਉਤੇ ਸੂਹੀਆਂ ਕ੍ਰਿਣਾਂ ਜ਼ਰੀ ਦੀਆਂ ਤੰਦਾਂ ਵਾਂਗ ਖਿਲਰੀਆਂ ਪਈਆਂ ਸਨ।
"ਕੀ ਦੋਸ - ਵਿੰਹਦਾ ਨਹੀਂ - ਮੈਂ ਡਰ ਗਈ ਤੇ ਠੇਡਾ ਖਾ ਕੇ ਘੜਾ ਖੋਹਾ ਬੈਠੀ ਆਂ"
"ਮੈਂ ਘੜਾ ਦੇ ਦਿਆਂਗਾ ਜੀ" ਆਜੜੀ ਨੇ ਆਖਿਆ।
ਪਰ ਮੇਰਾ ਉਹ ਘੜਾ ਕੌਣ ਦਏਗਾ ਜਿਹੜਾ ਟੋਟੇ ਟੋਟੇ ਹੋ ਗਿਆ ਹੈ – ਮੇਰਾ ਘੜਾ" ਖੇਮੀ ਦੀਆਂ ਮੋਟੀਆਂ ਪਿਆਲੇ ਜਿਹੀਆਂ ਅਖਾਂ ਇੰਜ ਤਾਂਹ ਉਠੀਆਂ, ਜੀਕਰ ਉਨ੍ਹਾਂ ਸਾਰਾ ਅਕਾਸ਼ ਹੀ ਪੀ ਜਾਣਾ ਹੁੰਦਾ ਹੈ। ਤੇ ਫੇਰ ਉਹ ਟੁਰ ਪਈ।
ਮਿਹਰੂ ਨੂੰ ਇਕ ਝੁਣਝੁਣੀ ਆਈ। ਉਹ ਬੰਸਰੀ ਹਥ ਵਿਚ ਘਮਾਉਂਦਾ ਚੁਪ ਖਲੋਤਾ ਕਦੇ ਟੁਟੇ ਘੜੇ ਨੂੰ ਤਕਦਾ ਸੀ ਤੇ ਕਦੇ ਜਾਂਦੀ ਖੇਮੀ ਨੂੰ – ਓਹਦੀਆਂ ਬਕਰੀਆਂ ਦੂਰ ਨਿਕਲ ਗਈਆਂ ਸਨ।
ਟਪਰੀ ਵਾਸਾਂ ਦੇ ਕਾਫ਼ਲੇ ਨੇ ਰਾਤੋਂ ਰਾਤ ਕੂਚ ਦੀ ਤਿਆਰੀ ਕਰ ਲਈ। ਚਾਨਣੀ ਰਾਤ ਤੇ ਚੁਫੇਰੇ ਸਨਾਟਾ ਹੀ ਸਨਾਟਾ ਸੀ। ਮਿਹਰੂ ਆਪਣੀ ਟਪਰੀ ਚੋਂ ਨਿਕਲਿਆ, ਭਿੰਨੀ ਰੈਣ ਦੀ ਹਵਾ ਵਿਚ ਗਿੱਲ ਸੀ। ਓਸ ਅਕਾਸ਼ ਵਲ ਤੱਕਿਆ। ਤੜਕੇ ਦਾ ਤਾਰਾ ਬਦਲਾਂ ਵਿਚੋਂ ਚਮਕਿਆ।
੮੫