ਸਮੱਗਰੀ 'ਤੇ ਜਾਓ

ਪੰਨਾ:ਭੁੱਖੀਆਂ ਰੂਹਾਂ.pdf/169

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਟੀਸੀਆਂ ਨੂੰ ਵਿਦੇਗੀ ਚੁੰਮਣਾ ਦੇ ਰਹੀਆ ਸਨ। ਸੁਰਿੰਦਰ ਵਗਿਆ ਲਗਾ ਜਾਂਦਾ ਸੀ। ਕਈ ਤੰਗ ਗਲੀਆਂ ਤੇ ਮਹੱਲਿਆਂ ਵਿਚੋਂ ਦੀ ਉਹ ਸ਼ਹਿਰ ਦੇ ਦੂਜੇ ਬੰਨੇ ਜਾ ਨਿਕਲਿਆ ਕੁਝ ਦੂਰ ਜਾ ਕੇ ਉਸ ਡੰਡ ਪੈਂਦੀ ਸੁਣੀ।"ਚੋਰ ਚੋਰ.....’

ਏਨੇ ਨੂੰ ਕੁਝ ਬੰਦਿਆਂ ਓਹਨੂੰ ਆ ਘੇਰਿਆ। “ਕੀ ਗਲ ਏ, ਤੁਸੀਂ ਮੈਨੂੰ ਕਿਉਂ ਪਏ ਘੇਰਦੇ ਹੋ?" ਸੁਰਿੰਦਰ ਨੇ ਹੈਰਾਨੀ ਨਾਲ ਪੁਛਿਆ।

“ਚੋਰ ਨਾਲੇ ਚਤਰਾਈ। ਬੰਨ੍ਹ ਲਵੋ ਏਸ ਬਦਮਾਸ਼ ਨੂੰ" ਭੀੜ ਬੋਲ ਉਠੀ।

“ਮੈਂ ਚੋਰ ਨਹੀਂ ਮੈਨੂੰ ਛਡ ਦਿਓ ਸੁਰਿੰਦਰ ਹਫ ਚੁਕਾ ਸੀ। ਪਰ ਉਹਦੀ ਕਿਸੇ ਨਾ ਸੁਣੀ। ਅਸਲੀ ਚੋਰ ਅਗੇ ਲੰਘ ਚੁਕਾ ਸੀ। ਭੁਲੇਖੇ ਵਿਚ ਸੁਰਿੰਦਰ ਕਾਬੂ ਆ ਗਿਆ। ਦਿਨ ਚੜ੍ਹੇ ਓਹਨੂੰ ਹਵਾਲਾਤੇ ਦੇ ਦਿਤਾ ਗਿਆ। ਮੁਕੱਦਮਾ ਚਲਿਆ, ਗਵਾਹੀਆਂ ਭੁਗਤੀਆਂ। ਪੁਲਸ ਦੀਆਂ ਅੱਖਾਂ ਵਿਚ ਇਹ ਪਹਿਲੋਂ ਹੀ ਖਟਕਦਾ ਸੀ। ਮੈਜਿਸਟਰੇਟ ਨੇ ਪੰਜਾਂ ਵਰ੍ਹਿਆਂ ਦੀ ਕੈਦ ਦਾ ਹੁਕਮ ਸੁਣਾ ਕੇ ਕਿਸੇ ਜੇਹਲ ਵਿਚ ਘਲ ਦਿਤਾ।

ਕਮਲਾ ਦੀ ਮਾਤਾ ਚਲ ਬਸੀ, ਉਹ ਡਾਢੀ ਦੁਖੀ ਸੀ, ਸੁਰਿੰਦਰ ਬਾਰੇ ਓਹਨੂੰ ਕੁਝ ਪਤਾ ਨਾ ਲਗਾ। ਮਾਤਾ ਦਾ ਵਿਛੋੜਾ, ਸੁਰਿੰਦਰ ਦਾ ਨਖੇੜਾ। ਉਸ ਤੇ ਦੁਖਾਂ ਦੇ ਬੱਦਲ ਉਮਝ ਆਏ। ਸੁਰਿੰਦਰ ਬਾਰੇ ਕਈ ਤਰਾਂ ਦੇ ਖ਼ਿਆਲ ਉਹਦੇ ਮਨੋਂ ਉਠਦੇ ਸਨ। ਕਦੇ ਸੋਚਦੀ ਉਹ ਬੇ-ਵਫ਼ਾ ਨਿਕਲੇ। ਤੇ ਇਹ ਸੋਚ ਕੇ ਕੰਬ ਜਾਂਦੀ ਮੁੜ ਆਖਦੀ ਨਹੀਂ ਉਹ ਬੇ-ਵਫ਼ਾ ਨਹੀਂ ਹੋ ਸਕਦੇ? ਉਹਦੇ ਕੌਲੀ ਦੇ ਦਿਨ ਮੁਸ਼ਕਲ ਨਾਲ ਲੰਘਦੇ ਸਨ। ਗੁੰਡਿਆਂ ਦਾ ਸਹਿਮ, ਗੁਸਤਾਖ਼ ਅਖਾਂ ਦਾ ਭੈ ਉਹਨੂੰ ਕੰਬਾ

ਘੱਤਦਾ। ਓੜਕ ਉਸ ਸ਼ਹਿਰ ਛੱਡਣ ਦੀ ਠਾਣ ਲਈ ਇਕ ਰਾਤ ਉਹ

153