ੜਿਆਂ ਦੀ ਗੰਢੜੀ ਖੋਲ ਬਹਿੰਦੀ ਤੇ ਤਕਦੀ ਤਕਦੀ ਰੋ ਪੈਂਦੀ।
★★★★
ਪੰਜ ਵਰ੍ਹੇ ਬੀਤ ਗਏ। ਸਰਦਾਰਨੀ ਕਮਲਾ ਨੂੰ ਕਈ ਵਾਰੀ ਵਿਆਹ ਲਈ ਪੁੱਛ ਚੁਕੀ ਸੀ ਪਰ ਕਮਲਾ ਹਮੇਸ਼ਾਂ ਨਾਂਹ ਕਰ ਦਿੰਦੀ।
ਇਕ ਦਿਨ ਕਮਲਾ ਮੋਟਰ ਵਿਚ ਬਾਜ਼ਾਰ ਗਈ — ਕਈ ਚੀਜ਼ਾਂ ਖ਼ਰੀਦ ਕੇ ਜਦੋਂ ਉਹ ਘਰ ਨੂੰ ਮੁੜਨ ਲਗੀ ਤਾਂ ਉਹਦੀ ਨਜ਼ਰੀਂ ਇਕ ਬੰਦਾ ਪਿਆ। ਉਹਦੀ ਦਾਹੜੀ ਵਧੀ ਹੋਈ ਸੀ। ਪਤਲਾ ਦੁਬਲਾ ਸਰੀਰ, ਅੱਖਾਂ ਦੁਆਲੇ ਕਾਲਖ਼ ਦੇ ਘੇਰੇ, ਆਪਣੇ ਅਗਾੜੀ ਫੁੱਲਾਂ ਦੀ ਟੋਕਰੀ ਰਖੀ ਫੁੱਲ ਵੇਚ ਰਿਹਾ ਸੀ।
ਉਹ ਆਪਣਾ ਸੌਦਾਾ ਧਿਆਨ ਨਾਲ ਨਹੀਂ ਸੀ ਵੇਚਦਾ। ਜਿੰਨੇ ਪੈਸੇ ਕੋਈ ਦੇ ਜਾਂਦਾ ਓਨੇ ਨੂੰ ਹੀ ਫੁੱਲ ਚੁਕਵਾ ਦਿੰਦਾ। ਜਦੋਂ ਕੋਈ ਗਾਹਕ ਨਾ ਹੁੰਦਾ ਤਾਂ ਨੀਝ ਲਾ ਕੇ ਫੁੱਲਾਂ ਨੂੰ ਵਿੰਹਦਾ ਰਹਿੰਦਾ।
ਕਮਲਾ ਚੋਖਾ ਚਿਰ ਉਧਰ ਤੱਕਦੀ ਰਹੀ। ਨੌਕਰਾਣੀ ਨੇ ਉਹਨੂੰ ਚੱਲਣ ਲਈ ਆਖਿਆ। ਉਹ ਝੁੰਝਲਾ ਕੇ ਮੋਟਰ ਵਿਚ ਬਹਿ ਗਈ ਤੇ ਜਾਂਦੀ ਮੋਟਰ ਵਿਚੋਂ ਮੁੜ ਇਕ ਵਾਰ ਪਿਛਾਂਹ ਨੂੰ ਤੱਕਿਆ।
ਕਮਲਾ ਦੀ ਉਹ ਰਾਤ ਬੜੀ ਬੇ-ਚੈਨੀ ਵਿਚ ਲੰਘੀ ਉਹ ਦਿਨ ਮੁੜ ਬਾਹਰ ਗਈ। ਉਹ ਉਸ ਫੁੱਲਾਂ ਵਾਲੇ ਕੋਲੋਂ ਅੱਜ ਫੁੱਲ ਖ਼ਰੀਦਣਾ ਚਾਹੁੰਦੀ ਸੀ। ਪਰ ਉਹ ਉਹਨੂੰ ਓਥੇ ਨਾ ਲੱਭਾ।
ਕਮਲਾ ਦੇ ਅੰਦਰ ਕੋਈ ਧੁਨ ਸਮਾ ਗਈ। ਉਹ ਇਕ ਸ਼ਾਮੀਂ ਸੈਰ ਲਈ ਨਿਕਲੀ ਤਾਂ ਉਹੋ ਫੁੱਲਾਂ ਵਾਲਾ ਸੜਕੇ ਸੜਕ ਲਗਾ ਜਾਂਦਾ ਸੀ। ਕਮਲਾ ਕਾਹਲੀ ਕਾਹਲੀ ਟੁਰ ਕੇ ਉਹਦੇ ਨੇੜੇ ਚਲੀ ਗਈ। ਉਹਦੇ ਨਕਸ਼ਾਂ ਨੂੰ ਨੀਝ ਲਾ ਕੇ ਤੱਕਦੀ ਸੀ। ਪਰ ਉਹ ਆਪਣੇ ਖ਼ਿਆਲ ਵਿਚ ਡੁਬਾ ਟੁਰਿਆ ਜਾਂਦਾ ਸੀ।
ਕਮਲਾ ਦੇ ਦਿਲ ਵਿਚ ਕੋਈ ਪਛਾਣ ਸਪਸ਼ਟ ਹੁੰਦੀ ਜਾਂਦੀ ਸੀ।
155