ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
ਸੱਧਰਾਂ ਦੇ ਬੇਰ
ਸੰਝ ਹੋ ਗਈ ਸੀ। ਡੁਬਦੇ ਸੂਰਜ ਦੀਆਂ ਕਿਰਣਾਂ ਅਗਾੜੀ ਛਾਈ ਬਦਲੀ ਥਾਈਂ ਛਣ ਕੇ ਬ੍ਰਿਛਾਂ ਦੀਆਂ ਟੀਸੀਆਂ ਤੇ ਪਿੰਡ ਦੇ ਬਨੇਰਿਆਂ ਪਰ ਪੈ ਰਹੀਆਂ ਸਨ। ਚਰ ਕੇ ਮੁੜਦੇ ਡੰਗਰਾਂ ਦੀਆਂ ਟਲੀਆਂ ਦੀ ਟਨਕਾਰ, ਵਾਗੀਆਂ ਦੀਆਂ ਹੇਕਾਂ ਤੇ ਸਜ ਸੂਈਆਂ ਗਾਈਆਂ ਦੇ ਰੰਭਣੇ ਨੇ ਫ਼ਿਜ਼ਾ ਨੂੰ ਖਿਚਵੀਂ ਬਣਾ ਦਿੱਤਾ ਸੀ।
ਪਿੰਡ ਦੀ ਦਖਣੀ ਨੁਕਰੇ ਇਕ ਥੇਹ ਉਤੇ ਬੇਰੀਆਂ ਦੇ ਝੁੰਡ ਹੇਠ ਨਿੱਕੇ ਨਿੱਕੇ ਮੁੰਡੇ ਕੁੜੀਆਂ ਬੇਰਾਂ ਦੇ ਪੱਲੇ ਪਏ ਭਰਦੇ ਸਨ। ਪੱਲੇ ਪੂਰ ਕੇ ਓਹ ਹਸਦੇ ਖੇਡਦੇ ਘਰਾਂ ਨੂੰ ਪਰਤ ਪਏ। ਇਕ ਨਿੱਕੂ ਜੋੜੀ ਪਿਛੇ ਮੌਜ ਵਿਚ ਸਹਿਜੇ ਸਹਿਜੇ ਲਗੀ ਆਉਂਦੀ ਸੀ। ਓਹ ਕਦੇ ਖਲੋ ਕੇ ਆਪਣੇ ਪੱਲਿਆਂ ਨੂੰ ਮਿਣਦੇ– ਕਿ ਕਿਦ੍ਹੇ ਬਾਹਲੇ ਬੇਰ ਨੇ– ਤੇ ਕਦੇ ਬੇਰ ਖਾਣ ਲਗ ਪੈਂਦੇ, ਫਿਰ ਗਲਵਕੜੀ ਪਾ ਕੇ ਟੁਰ ਪੈਂਦੇ।
ਸੀਬੋ ਆਪਣੇ ਖੇਤ ਚੋਂ ਸਰ੍ਹਿਓਂ ਦਾ ਸਾਗ ਤੋੜ ਕੇ ਘਰ ਨੂੰ ਮੁੜੀ
੩੧