ਸਮੱਗਰੀ 'ਤੇ ਜਾਓ

ਪੰਨਾ:ਭੁੱਖੀਆਂ ਰੂਹਾਂ.pdf/59

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਤਨੋਂ ਦੂਰ

ਉਹ ਅੰਡੇਮਾਨ ਦੇ ਸਾਹਿਲ ਤੇ ਮਛੀਆਂ ਫੜਦਾ ਹੁੰਦਾ ਸੀ। ਹੋਰਨਾਂ ਮਾਹੀਗੀਰਾਂ ਵਿਚ ਉਹ ਭੇਤਾਂ ਭਰਿਆ ਬੁੱਢਾ ਸਮਝਿਆ ਜਾਂਦਾ ਸੀ। ਆਂਹਦੇ ਨੇ ਉਸ ਕੁਝ ਛਬੀਆਂ ਕੁ ਵਰ੍ਹਿਆਂ ਤੋਂ ਇਹ ਕਿੱਤਾ ਅਰੰਭਿਆ ਸੀ। ਉਹਦੀ ਰਹਿਣੀ ਬਹਿਣੀ ਹੋਰਨਾਂ ਮਾਛੀਆਂ ਨਾਲੋਂ ਵਖਰੀ ਕੋਮਲ ਜਿਹੀ ਸੀ। ਉਹਦੇ ਨਾਓਂ ਥੇਹ ਬਾਰੇ ਕਿਸੇ ਨੂੰ ਕੁਝ ਪਤਾ ਨਹੀਂ ਸੀ। ਸਾਗਰ ਦੇ ਕੰਢੇ ਉਹਦਾ ਠਕਾਣਾ ਹੋਣ ਕਰਕੇ ਮਾਹੀਗੀਰਾਂ ਉਹਦਾ ਨਾਓਂ ਸਾਗਰ ਹੀ ਧਰ ਛਡਿਆ ਸਾ ਨੇ।

ਸੰਝ ਨੂੰ ਮਛੀਆਂ ਵੇਚ ਕੇ ਉਹ ਘਰ ਪਰਤ ਆਉਂਦਾ। ਉਹਦੇ ਘਰ ਚਹੁੰ ਪੰਜਾਂ ਵਰ੍ਹਿਆਂ ਦੀ ਇਕ ਬਾਲੜੀ ਸੀ – ਪ੍ਰੀਨਾਂ। ਸਾਗਰ ਨੂੰ ਘਰ ਮੁੜਦਿਆਂ ਤਕ ਕੇ ਪ੍ਰੀਨਾਂ ਬਾਪੂ ਬਾਪ ਕਰਦੀ ਸਾਗਰ ਦੀਆਂ ਟੰਗਾਂ ਨੂੰ ਪਲਚ ਜਾਂਦੀ। ਸਾਗਰ ਉਹਨੂੰ ਬਾਹਵਾਂ ਵਿਚ ਬੋਚ ਕੇ ਸਮੁੰਦਰ ਵਿਚ ਡੁਬਦੇ ਸੂਰਜ ਨੂੰ ਤਕਦਾ। ਆਲੇ ਦੁਆਲੇ ਖਲੋਤੇ ਬਿਰਛਾਂ ਤੇ ਪੰਛੀਆਂ

43