ਸਮੱਗਰੀ 'ਤੇ ਜਾਓ

ਪੰਨਾ:ਭੂਤ ਭਵਿੱਖ ਦੀ ਅਕੱਥ ਕਥਾ.pdf/22

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦਸਮ ਗ੍ਰੰਥ ਸਾਹਿਬ, ਅੰਗ-1317

ਬਾਬਾ ਹੋਰੁ ਖਾਣਾ ਖੁਸੀ ਖੁਆਰੁ॥
ਜਿਤੁ ਖਾਧੈ ਤਨੁ ਪੀੜੀਐ
ਮਨ ਮਹਿ ਚਲਹਿ ਵਿਕਾਰ॥


ਸਿਰੀਰਾਗੁ ਮਹਲਾ 1 ਅੰਗ 16

ਓਨ੍ਹੀ ਦੁਨੀਆ ਤੋੜੇ ਬੰਧਨਾ
ਅੰਨੁ ਪਾਣੀ ਥੋੜਾ ਖਾਇਆ॥


ਆਸਾ ਮਹਲਾ-2 ਅੰਗ-466

ਗੁਰਸਿਖ ਥੋੜਾ ਬੋਲਣਾ
ਥੋੜਾ ਸਉਣਾ ਥੋੜਾ ਖਾਣਾ॥


ਵਾਰਾਂ ਭਾਈ ਗੁਰਦਾਸ ਜੀ
ਵਾਰ -3

5.

ਭਾਰਤ ਦੀ ਪੁਰਾਤਨ ਸਿਹਤ ਫਿਲਾਸਫੀ ਅਤੇ ਸਿੱਖ ਸਭਿਅਤਾ ਦੀ ਸ਼ਬਦ ਗੁਰਬਾਣੀ ਦੋਵੇਂ ਹੀ ਕੁੱਲ ਦੁਨੀਆਂ ਲਈ ਤਾਜ਼ਗੀ ਦੇ ਸ੍ਰੋਤ ਹਨ ਪਰੰਤੂ ਦੋਵੇਂ ਹੀ ਅੰਤਰਰਾਸ਼ਟਰੀ ਮੰਚ ਤੇ ਕੋਈ Common Minimum Programme ਅਜੇ ਤੱਕ ਸਿਰਜ ਨਹੀਂ ਸਕੀਆਂ।

6.

ਡਾਕਟਰ ਨੋਰਮਨ ਵਾਕਰ ਆਪਣੀਆਂ ਲਿਖਤਾਂ ਵਿੱਚ ਮਾਸ ਅਤੇ ਸ਼ਰਾਬ ਦੀ ਪੂਰਨ ਮਨਾਹੀ ਕਰ ਰਹੇ ਹਨ ਅਤੇ ਕਾਮ (Sex) ਨੂੰ ਕਾਬੂ ਵਿੱਚ ਰੱਖਣ ਦੀ ਪ੍ਰੇਰਨਾ ਦੇ ਰਹੇ ਹਨ। ਉਹ ਸਰੀਰਿਕ, ਮਾਨਸਿਕ ਅਤੇ ਰੂਹਾਨੀ ਸਿਹਤ ਨੂੰ ਉੱਚੇ ਆਦਰਸ਼ਾਂ ਮੁਤਾਬਿਕ ਰੱਖਣ ਅਤੇ ਢਾਲਣ ਲਈ ਦਿਸ਼ਾ ਨਿਰਦੇਸ਼ ਦੇ ਰਹੇ ਹਨ। ਸਰੀਰ ਦਾ ਬ੍ਰਹਮਗਿਆਨੀ ਹੀ ਅਮਰੀਕਾ ਵਰਗੇ ਮੁਲਕ ਵਿੱਚ ਅਜਿਹੇ ਦਿਸ਼ਾ ਨਿਰਦੇਸ਼ ਦੇ

ਭੂਤ ਭਵਿੱਖ ਦੀ ਅਕੱਥ ਕਥਾ /20