ਪੰਨਾ:ਭੂਤ ਭਵਿੱਖ ਦੀ ਅਕੱਥ ਕਥਾ (ਸੂਤਰਝਾਤ).pdf/13

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਪੈਸ਼ਲ ਨੋਟ:- ਪੰਜਾਬੀ ਭਾਸ਼ਾ ਦੀ ਤਰੱਕੀ ਲਈ ਹਰ ਸੂਝਵਾਨ ਪੰਜਾਬੀ ਨੌਜਵਾਨ ਅਤੇ ਬਜ਼ੁਰਗ ਨੂੰ ਪੰਜਾਬੀ ਵਿਕੀਪੀਡੀਆ ਵਿੱਚ ਭਰਵਾਂ ਯੋਗਦਾਨ ਪਾਉਣਾ ਚਾਹੀਦਾ ਹੈ। ਸਾਡੇ ਖਿਆਲ ਮੁਤਾਬਿਕ ਸਾਨੂੰ ਤਨ, ਮਨ ਅਤੇ ਧਨ ਨਾਲ ਹਿੱਸਾ ਪਾਉਣਾ ਚਾਹੀਦਾ ਹੈ। ਪੰਜਾਬੀ ਭਾਸ਼ਾ ਦੀ ਤਰੱਕੀ ਲਈ ਇਹ ਅਗਾਂਹਵਧੂ ਸੰਸਥਾ ਦਾ ਰੋਲ ਅਦਾ ਕਰੇਗੀ।

ਸਾਡੀਆਂ ਰੀਝਾਂ ਮੁਤਾਬਕ ਪੰਜਾਬ ਦੇ ਦਰੱਖਤ, ਪੰਜਾਬ ਦੇ ਦਰਿਆ, ਪੰਜਾਬੀ ਵਿਰਸਾ, ਪੰਜਾਬੀ ਸਭਿਆਚਾਰ, ਗੁਰਮੁਖੀ ਲਿਪੀ, ਭਾਸ਼ਾ ਵਿਗਿਆਨ, ਗੁਰੂ ਗ੍ਰੰਥ ਸਾਹਿਬ ਅਤੇ ਗੁਰਬਾਣੀ, ਦਸਮ ਗ੍ਰੰਥ, ਸਿੱਖ ਗੁਰੂ ਸਾਹਿਬਾਨ ਦੀਆਂ ਜੀਵਨੀਆਂ, ਸੰਤਾਂ ਭਗਤਾਂ ਦੀਆਂ ਜੀਵਨੀਆਂ, ਸਿੱਖ ਇਤਿਹਾਸ, ਪੰਜਾਬ ਦਾ ਇਤਿਹਾਸ, ਪੰਜਾਬ ਦੇ ਵੀਰ ਨਾਇਕ, ਪੰਜਾਬ ਦੀ ਵੀਰ ਪਰੰਪਰਾ, ਪੰਜਾਬੀ ਸਾਹਿਤ ਦਾ ਇਤਿਹਾਸ, ਪੰਜਾਬ ਦਾ ਲੋਕ ਸਾਹਿਤ, ਪੰਜਾਬੀ ਲੋਕ ਗੀਤ, ਪੰਜਾਬੀ ਸਭਿਆਚਾਰ, ਪੰਜਾਬੀ ਲੇਖਕਾਂ ਦੀਆਂ ਜੀਵਨੀਆਂ, ਪੰਜਾਬੀ ਭਾਸ਼ਾ,

ਭਾਰਤ ਅਤੇ ਦੁਨੀਆਂ ਦਾ ਇਤਿਹਾਸ, ਦਰਸ਼ਨ, ਭੂਗੋਲ, ਖੇਤੀਬਾੜੀ ਵਿਰਸਾ, ਸ਼ਬਦਕੋਸ਼ ਅਤੇ ਸ਼ਬਦਾਵਾਲੀਆਂ ਨੂੰ ਇਸ ਵਿਚ ਅੱਪਲੋਡ (ਸ਼ਾਮਲ) ਕਰਨਾ ਚਾਹੀਦਾ ਹੈ।

ਭੂਤ ਭਵਿੱਖ ਦੀ ਅਕੱਥ ਕਥਾ /12