ਪੰਨਾ:ਭੂ ਦਾਨ ਚੜਦੀ ਕਲਾ ਵਿੱਚ.pdf/131

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੧੩੪

ਭੂਦਾਨ ਚੜ੍ਹਦੀ ਕਲਾ 'ਚ

ਵਿਦਿਆਰਥੀ ਵੀ ਦੂਜਿਆਂ ਦੇ ਵਿਚਾਰ ਬਦਲਣ ਦਾ ਕੰਮ ਕਰਦੇ ਹਨ, ਜੋ ਇਸ ਲਈ ਅੱਜ ਇਨਕਲਾਬ ਆ ਕੇ ਰਹੇਗਾ।

ਵਿਦਿਆਰਥੀਆਂ ਲਈ ਕੰਮ ਇਸ ਪ੍ਰਕਾਰ ਹਨ:-

(ੳ) ਖੁਦ ਭੂਮੀਦਾਨ ਸਾਹਿਤ ਦਾ ਅਧਿਆਨ ਕਰਨਾ।

(ਅ) ਭੂਦਾਨ-ਸਾਹਿਤ ਵੇਚਣਾ ਅਤੇ ਭੂਦਾਨ ਦੇ ਸ਼ਰਧਾਲੂਆਂ ਨੂੰ ਗਾਹਕ ਬਨਾਉਣਾ।

(ੲ) ਆਪਣੇ ਜੀਵਨ ਵਿਚ ਮਿਹਨਤ ਦੀ ਕਦਰ ਦੀ ਭਾਵਨਾ ਲਿਆਉਣ ਦਾ ਧਿਆਨ ਰਖਣ। ਕਪੜੇ ਧੋਣਾ, ਭਾਂਡੇ ਸਾਫ ਕਰਨਾ, ਆਦਿ ਬਹੁਤ ਸਾਰੇ ਕੰਮ ਆਪਣੇ ਹੱਥਾਂ ਨਾਲ ਕਰ ਸਕਣ ਦੀ ਹਿੰਮਤ ਰਖਣ।

(ਸ) ਵਡੇ ਵਿਦਿਆਰਥੀ ੧੯੫੭ ਤਕ ਕਾਲਜ ਛਡ ਕੇ ਇਸ ਕੰਮ ਵਿਚ ਹੀ ਪੂਰਨ ਤੌਰ ਤੇ ਲਗ ਜਾਣ।

(ਹ) ਦੂਜੇ ਲੋਕ ਛੁਟੀਆਂ ਵਿਚ ਭੂਦਾਨ-ਯਾਤਰਾ ਵਿਚ ਸ਼ਾਮਲ ਹੋਣ ਜਿਥੇ ਕਿ ਭੂਮੀ ਦਾਨ ਬਾਰੇ ਗੀਤ ਗਾਉਣ, ਭੂਮੀਹੀਨਾਂ ਦੀ ਸੂਚੀ ਬਨਾਉਣ ਆਦਿ ਦਾ ਕੰਮ ਕਰ ਸਕਦੇ ਹਨ।

(ਕ) ਭੂਮੀਦਾਨ-ਕਲਾ-ਜਥੇਬੰਦੀਆਂ ਬਣਾ ਕੇ ਪਿੰਡਾਂ ਵਿਚ ਪਰਚਾਰ ਕਰਨ।

(ਖ) ਸਰਵੋਦਯ-ਵਿਚਾਰ ਮੰਡਲਾਂ ਦੀ ਸਥਾਪਨਾ ਕਰਕੇ ਸਰਵੋਦਯ ਵਿਚਾਰ ਦਾ ਅਧਿਆਨ ਕਰਨ।

(ਗ) ਭੂਦਾਨ ਨਾਲ ਸਬੰਧ ਰੱਖਣ ਵਾਲੇ ਦੂਜੇ ਕੰਮਾਂ ਵਿਚ ਉਤਸ਼ਾਹ ਲੈਣ ਜਿਸ ਤਰ੍ਹਾਂ ਕਿ ਸਵੱਛ ਭਾਰਤ ਅੰਦੋਲਨ ਆਦਿ।

ਭੈਣਾਂ ਨੂੰ

ਸਾਡੇ ਸੰਵਿਧਾਨ ਵਿਚ ਸਾਡੀਆਂ ਭੈਣਾਂ ਨੂੰ ਵੀ ਬਰਾਬਰ ਦੇ ਨਾਗ੍ਰਿਕ ਦੇ ਹੱਕ ਦਿੱਤੇ ਗਏ ਹਨ। ਹੁਣ ਉਹ ਕੇਵਲ ਪੁਰਖਾਂ ਦੀਆਂ ਅਰਧੰਗਨੀਆਂ ਜਾਂ ਬਹਾਦਰ ਪੁਤਰਾਂ ਦੀਆਂ ਮਾਤਾਵਾਂ ਹੀ ਨਹੀਂ ਰਹੀਆਂ। ਜੇ ਇਹ ਖੁਦ ਚਾਉਣ ਤਾਂ ਦੇਸ਼ ਦੀ ਉਸਾਰੀ ਵਿਚ ਓਨਾ ਹੀ ਹਿੱਸਾ ਲੈ ਸਕਦੀਆਂ ਹਨ