ਪੰਨਾ:ਭੂ ਦਾਨ ਚੜਦੀ ਕਲਾ ਵਿੱਚ.pdf/139

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੧੪੨

ਭੂਦਾਨ ਚੜ੍ਹਦੀ ਕਲਾਂ ‘ਚ

ਹੈ ਤਾਂ ਇਨਕਲਾਬ ਆਉਂਦਾ ਹੈ ਇਸ ਇਨਕਲਾਬ ਵਿਚ ਜ਼ਮਾਨੇ ਦੀ ਮੰਗ ਸਾਫ ਨਜ਼ਰ ਆਉਂਦੀ ਹੈ। ਬਾਕੀ ਰਿਹਾ ਬਾਕਾਇਦਾ ਪੁਰਸ਼ਾਰਥ। ਇਹਦੇ ਲਈ ਤਿੰਨ ਚੀਜ਼ਾਂ ਜ਼ਰੂਰੀ ਹਨ:- ਯੋਗ ਅਗਵਾਈ, ਕਰਮ ਚਾਰੀਆਂ ਦਾ ਸਹਿਯੋਗ ਅਤੇ ਜਨਤਾ ਦਾ ਸਾਥ ਭੂਦਾਨ-ਲਹਿਰ ਵਿਚ ਸਾਨੂੰ ਵਿਨੋਬਾ ਦੀ ਯੋਗ ਅਗਵਾਈ ਪ੍ਰਾਪਤ ਹੈ। ਲੱਖਾਂ ਕਿਸਾਨਾ ਨੇ ਆਪਣੇ ਜਿਗਰ ਦੇ ਟੁਕੜਿਆਂ ਵਾਂਗ ਪਿਆਰੇ ਜ਼ਮੀਨ ਦੇ ਟੁਕੜੇ ਦੇਕੇ ਇਹ ਸਿੱਧ ਕਰ ਦਿੱਤਾ ਹੈ ਕਿ ਇਹਦੇ ਵਿਚ ਜਨਤਾ ਦਾ ਸਾਥਾ ਵੀ ਪ੍ਰਾਪਤ ਹੈ। ਇਨਕਲਾਬ ਦੀ ਇਕ ਹੀ ਚੀਜ਼ ਬਾਕੀ ਹੈ-ਕਰਮ ਚਾਰੀਆਂ ਦਾ ਸਹਿ ਯੋਗ।

ਇਨਕਲਾਬ ਦੀ ਬਾਕੀ ਰਹਿੰਦੀ ਮੰਗ ਨੂੰ ਪੂਰਾ ਕਰਨ ਲਈ ਤੁਸੀਂ ਅਗੇ ਆਉ। ਫਸਲ ਤਿਆਰ ਹੈ, ਵਢਣ ਵਾਲਿਆਂ ਦੀ ਲੋੜ ਹੈ। ਆਉ ਭੂਦਾਨ ਦੀ ਫਸਲ ਵਢਣ ਲਈ ਆਪਾਂ ਆਪਣਾ ਪੂਰਾ ਜ਼ੋਰ ਲਗਾ ਦੇਈਏ।