ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਦਸਿਆ। ਉਹ ਰੋਜ ਹੀ ਸੁਰਿੰਦਰ ਨੂੰ ਹਸਪਤਾਲ ਦੇਖਣ ਜਾਣ ਲਗ ਪਏ ਕਿਉਂਕਿ ਉਹਨਾਂ ਨੂੰ ਸੁਰਿੰਦਰ ਨਾਲ ਕੁਝ ਪਿਤਾ ਵਰਗੀ ਹਮਦਰਦੀ ਜਿਹੀ ਹੋ ਗਈ ਸੀ ਤੇ ਉਸ ਨੂੰ ਬੜੀ ਪਿਆਰ ਭਰੀ ਨਿਗਾਹ ਨਾਲ ਦੇਖਦੇ ਰਹਿੰਦੇ ਸਨ ।
ਇਕ ਦਿਨ ਹਸਪਤਾਲ ਤੋਂ ਵਾਪਸ ਆ ਕੇ ਬਾਬੂ ਬ੍ਰਿਜ ਨਾਥ ਨੇ ਕਿਹਾ:-ਮਾਧੋਰੀ ਤੇਰਾ ਕਹਿਣਾ ਸਚਮੁਚ ਨਿਕਲਿਆ ਸੁਰਿੰਦਰ ਦੇ ਪਿਤਾ ਬੜੇ ਦੌਲਤਮੰਦ ਆਦਮੀ ਹਨ ।
ਮਾਧੋਰੀ ਨੇ ਬੜੀ ਖੁਸ਼ੀ ਖੁਸ਼ੀ ਪੁਛਿਆ:-ਤੁਹਾਨੂੰ ਕਿਸਤਰਾਂ ਪਤਾ ਲਗਾ ਬਾਬੂ ਜੀ !
ਉਸਦੇ ਪਿਤਾ ਇਕ ਬੜੇ ਵਡੇ ਮਸ਼ਹੂਰ ਵਕੀਲ ਹਨ ਉਹ ਕੱਲ ਰਾਤ ਦੇ ਸੁਰਿੰਦਰ ਪਾਸ ਪਹੁੰਚ ਗਏ ਹਨ।
"ਮਾਧੋਰੀ ਖਾਮੋਸ਼ , ਸੁਣਦੀ ਰਹੀ ਬ੍ਰਿਜ ਬਾਬੂ ਆਖਣ ਲੱਗੇ:-
“ਮਾਧੋਰੀ ! ਸੁਰਿੰਦਰ ਆਪਣੇ ਘਰੋਂ ਨਸ ਕੇ ਆਇਆ ਸੀ।"
ਕਿਉਂ ! ਕਿਸ ਵਾਸਤੇ ?
ਅਜ ਉਸ ਦੇ ਪਿਤਾ ਨਾਲ ਮੇਰੀਆਂ ਗੱਲਾਂ ਹੋਈਆਂ ਹਨ ਉਹਨਾਂ ਨੇ ਮੈਨੂੰ ਸਭ ਹਾਲ ਦਸਿਆ ਹੈ। ਏਸ ਸਾਲ ਅਲਾਹਬਾਦ ਯੂਨੀਵਰਸਟੀ ਤੋਂ ਸੁਰਿੰਦਰ ਨੇ ਐਮ.ਏ. ਦਾ ਇਮਤਿਹਾਨ ਪਾਸ ਕੀਤਾ ਸੀ ਤੇ ਉਸ ਦਾ ਇਰਾਦਾ ਵਲਾਇਤ ਜਾ ਕੇ ਹੋਰ ਚੰਗੀ ਤਾਲੀਮ
੬੨.