ਪੰਨਾ:ਭੈਣ ਜੀ.pdf/94

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈਸੀ। ਮੌਤ ਤੋਂ ਬਾਅਦ ਉਹਨਾਂ ਦੀ ਸਾਰੀ ਜਾਇਦਾਦ ਤੇ ਜ਼ਮੀਨ ਦਾ ਅਕੱਲਾ ਮਾਲਕ ਸੁਰਿੰਦਰ ਨਾਥ ਹੋਵੇਗਾ ਇਹ ਗਲ ਸੁਰਿੰਦਰ ਦਾ ਪਤਾ ਚੰਗੀ ਤਰਾਂ ਜਾਨਦਾ ਸੀ। ਜਦ ਉਹਨਾਂ ਨੂੰ ਇਕ ਦਿਨ ਇਹ ਇਤਲਾਹ ਮਿਲੀ ਕਿ ਸਾਡਾ ਸੌਹਰਾ ਜ਼ਿੰਦਗੀ ਦੀਆਂ ਆਖਰੀ ਘੜੀਆਂ ਗਿਨ ਰਿਹਾ ਹੈ ਉਹ ਖਬਰ ਮਿਲਦਿਆਂ ਹੀ ਸੁਰਿੰਦਰ ਨੂੰ ਨਾਲ ਲੈ ਕੇ ਪੰਮਬਾਰ ਰਵਾਨਾ ਹੋ ਗਏ ਪਰ ਉਥੇ ਦੇਰ ਨਾਲ ਪਹੁੰਚੇ ਉਹਨਾਂ ਦੇ ਪਹੁੰਚਨ ਤੋਂ ਪਹਿਲਾਂ ਹੀ ਉਹਨਾਂ ਦਾ ਸੌਹਰਾ ਚੜਾਈ ਕਰ ਗਿਆ ਸੀ । ਸੁਰਿੰਦਰ ਦੇ ਨਾਨਾ ਸਾਹਿਬ ਦੀ ਕਿਰਿਆ ਕਰਮ ਬੜੀ ਧੂਮ ਧਾਮ ਨਾਲ ਕੀਤੀ ਗਈ । ਜਿਮੀਦਾਰੀ ਦਾ ਇੰਤਜਾਮ ਪਹਿਲ ਹੀ ਚੰਗਾ ਸੀ ਪਰ ਜਵਾਈ ਨੇ ਵਾਗ ਡੋਰ ਆਪਣੇ ਹੱਥ ਵਿਚ ਲੈਂਦਿਆਂ ਹੀ ਪੂਰੀ ਤਰਾਂ ਮੁਕੰਮਲ ਪੜਤਾਲ ਸ਼ੁਰੂ ਕਰ ਦਿਤੀ । ਮਸ਼ਹੂਰ ਤੇ ਦੁਨੀਆਂ ਦੇ ਹੋਰ ਫੇਰ ਜਾਣੂ ਸਿਆਣੇ ਵਕੀਲ ਦੇ ਹੱਥ ਇਲਾਕਾ ਅਉਂਦਿਆਂ ਸੁਣ, ਰਿਆਇਆ ਸਹਿਮ ਗਈ ।

ਸੁਰਿੰਦਰ ਦੇ ਵਿਆਹ ਦਾ ਹੋਣਾ ਹੁਣ ਬੜਾ ਜਰੂਰੀ ਸੀ, ਸਾਕ ਲਭਣ ਵਾਲੇ ਪ੍ਰੋਹਤ ਸਾਹਿਬ ਖਬਰ ਸੁਣਦਿਆਂ ਹੀ ਰੋਜ ਫੇਰਾ ਤੇ ਫੇਰਾ ਪਾਉਣ ਲਗ ਪਏ ਇਲਾਕੇ ਵਿਚ ਇਹ ਖਬਰ ਦੀ ਧੁਮ ਜਹੀ ਮਚ ਗਈ । ਧੁਮ ਪੈਂਦਿਆਂ ਹੀ ਥਾਂ ਥਾਂ ਗੱਲਾਂ ਸ਼ੁਰੂ ਹੋ ਪਈਆਂ , ਕਿ ਇਹੋ ਜਿਹਾ ਖੁਸ਼ ਸ਼ਕਲ ਤੇ ਦੋਲਤਮੰਦ

੭੪.