ਪੰਨਾ:ਮਟਕ ਹੁਲਾਰੇ.pdf/38

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਨੰਤ ਦੀ ਛੁਹ ।

ਹੇ ਅਨੰਤ ! ਇਕ 'ਛੁਹ ਤੁਹਾਡੀ' ਨੂੰ
ਦਿਲ ਮੰਗਦਾ ਨਹਿੰ ਰਜਦਾ,
'ਛੁਹ ਤੁਹਾਡੀ' ਦਾ ਕਹਿਰ ਵਿਛੋੜਾ
ਸੇਲੇ ਵਾਂਙੂ ਵਜਦਾ,
ਚਸ਼ਮੇਂ ਨੂੰ ਜਿਉਂ 'ਛੋਹ ਗ਼ੈਬ' ਦੀ
ਮਿਲੀ, ਪਿਆ ਨਿਤ ਖੇਡੇ,
'ਛੁਹ ਅਪਣੀ' ਦੀ ਗੋਦ ਖਿਡਾ ਤਿਉਂ-
ਮਾਂ ਨੂੰ ਇਹ ਕੁਛ ਫਬਦਾ ।

ਮੇਰੀ ਜਿੰਦੇ

ਤੇਰਾ ਥਾਉਂ ਕਿਸੇ ਨਦੀ ਦੇ ਕਿਨਾਰੇ
ਤੇਰਾ ਥਾਉਂ ਕਿਸੇ ਜੰਗਲ ਬੇਲੇ,
ਤੇਰੇ ਭਾਗਾਂ ਵਿਚ ਅਰਸ਼ਾਂ ਤੇ ਉੱਡਣਾ
ਤੇ ਗਾਂਦਿਆਂ ਫਿਰਨ ਅਕੇਲੇ,
ਤੇਰਾ ਜੀਵਨ ਸੀਗਾ ਤੇਰੇ ਹੀ ਜੋਗਾ
ਤੂੰ ਆਪੇ 'ਆਪੇ' ਨਾਲ ਖੇਲੇਂ,
ਤੂੰ ਕਿਵੇਂ ਰੌਲਿਆਂ ਵਿਚ ਆ ਖਲੋਤੀ
ਤੇਰੇ ਚਾਰ ਚੁਫੇਰੇ ਝਮੇਲੇ ।


-੩੨-