ਪੰਨਾ:ਮਨੁਖ ਦੀ ਵਾਰ.pdf/102

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅੱਡੋ ਅੱਡ ਹੀ ਰਹਿੰਦਿਆਂ, ਉਗਮੇ ਜਰਵਾਣਾ।
ਪਕਣਾ ਸਭ ਦੇ ਵਾਸਤੇ, ਇੱਕੋ ਹੀ ਖਾਣਾ।
ਪਾਣਾ ਪੇਟਾ ਪ੍ਰੇਮ ਦਾ, ਇਨਸਾਫ਼ੀ ਤਾਣਾ।
ਮਾਨੁਖ ਕਪੜੇ ਨੇ ਸਦਾ, ਲਜ ਕਜ ਕਹਾਣਾ।
ਪੂਜਾ ਕਰਨੀ ਸੈਂਸ ਦੀ, ਉਸ ਤੋਂ ਵਰ ਪਾਣਾ।
ਮਰਨਾ ਨਹੀਂ ਜਹਾਨ ਵਿਚ, ਹੁਣ ਬਾਲ ਨਿਆਣਾ।
ਇਸ ਹਰ ਮਤਲਬ ਸਾਰਣਾ, ਉਹ ਨੂਰ ਵਸਾਣਾ।
ਚੰਨ ਸੂਰਜ ਜਿਸ ਸਾਹਮਣੇ, ਹੋ ਜਾਣਾ ਕਾਣਾ।

ਇਨਸਾਨੀ ਨਾਅਰਾ

ਮਾਨੁਖ ਕਹਿੰਦਾ "ਜਗਤ ਦੇ, ਜੰਗਬਾਜ਼ ਨਸਾਵਾਂ।
ਧੌਂਸੇ ਮਾਰਾਂ ਅਮਨ ਦੇ, ਕੁਲ ਲੋਕ ਉਠਾਵਾਂ।
ਹਕ ਲੈਣਾ ਹੀ ਅਮਨ ਹੈ, ਉਹ ਲੈ ਕੇ ਜਾਵਾਂ।
ਲੋਕ ਰਾਜ ਨੂੰ ਜਿਤਿਆ, ਚਾਲਾਂ ਤੇ ਦਾਵਾਂ।
ਨੱਸਣ ਮੇਰੇ ਸਾਇਓਂ, ਕੁਲ ਚਾਲ ਬਲਾਵਾਂ।
ਮਤਲਬ ਦੇ ਹਲਕੇ ਬਣਾ, ਜੋ ਲੈਂਦੇ ਰਾਵਾਂ।
ਸਮਝੋ ਰੌਲਾ ਪਾਇਆ, ਗ਼ਰਜ਼ਾਂ ਦੇ ਕਾਵਾਂ।
ਸੇਵਾ ਗਰਾਮਾਂ ਦੀ ਕਰਾਂ, ਨਾ ਜ਼ਾਹਰ ਕਰਾਵਾਂ।
ਨਿੱਗਰ ਸ਼ਾਂਤ ਨਿਕੇਤਨੋਂ, ਇਕ ਚੀਜ਼ ਬਣਾਵਾਂ।

੧੦੪.