ਇਹ ਵਰਕਾ ਤਸਦੀਕ ਕੀਤਾ ਗਿਆ ਏ
ਗੋਰੀ ਧਰਤ ਕਮਾਲ!
ਦਿਨ ਤੇ ਰਾਤ ਚਰਖੜੀ ਘੁੰਮੇ,
ਵੇਖ ਹਮਾਰਾ ਹਾਲ।
ਸੁਖ ਦੇ ਬਣੇ ਗੁਲਾਮ!
ਧਰਤੀ ਮਾਂ ਦੀ ਮੈਲੀ ਚੁੰਨੀ,
ਪੁੱਤ ਕਰਦੇ ਬਦਨਾਮ!
ਅੱਠ ਘੰਟੇ ਦੀ ਜਾਬ!
ਸੋਲਾਂ ਘੰਟੇ ਰੂਹ ਦਾ ਤੂੰਬਾ,
ਵੱਜਦਾ ਦੇਸ ਪੰਜਾਬ!
ਹੁਣ ਨਾ ਇਹ ਪਰਦੇਸ!
ਵਿਹੜੇ ਵਾਲੀ ਤਾਰ 'ਤੇ ਸੁੱਕਦੇ,
ਡੱਬੀਆਂ ਵਾਲੇ ਖੇਸ।
ਜਿੰਦੇ ਹੁਣ ਨਾ ਰੋ।
ਜੋ ਹੈ ਵੱਟਿਆ ਸੋ ਹੈ ਖੱਟਿਆ,
ਖ਼ਦ ਤੋਂ ਲਾਂਭੇ ਹੋ।
ਨਿੱਕਾ ਜਿਹਾ ਸੰਸਾਰ।
ਚਹੁੰ ਗਿੱਠਾਂ ਦੀ ਸਾਰੀ ਧਰਤੀ,
ਦੋ ਕਦਮਾਂ ਦੀ ਮਾਰ।
ਮਨ ਤੰਦੂਰ/ 37