ਇਹ ਵਰਕਾ ਤਸਦੀਕ ਕੀਤਾ ਗਿਆ ਏ
ਆਪਣੇ ਹੱਥੋਂ ਆਪ ਮਰਦਿਆਂ
ਪਤਨੀ ਬਰਤਾ ਪਤੀ ਬਣਦਿਆਂ,
ਚੌਵੀ ਘੰਟੇ ਤਾਣੇ ਤਣਦਿਆਂ,
ਭੁੱਖ ਸਤਾਵੇ, ਜੀਅ ਘਬਰਾਵੇ,
ਸੀਨੇ ਫਿਰ ਗਈ ਆਰੀ।
ਰੱਖ ਕਰਵਾ ਚੌਥ ਦਾ ਵਰਤ ਲਿਆ,
ਮੇਰੀ ਮੱਤ ਗਈ ਸੀ ਮਾਰੀ।
ਸ੍ਰੀਮਤੀ ਦੀ ਰੀਸ ਕਰਦਿਆਂ,
ਆਪਣੇ ਹੱਥੋਂ ਆਪ ਮਰਦਿਆਂ,
ਤਾਅਨੇ ਮਿਹਣੇ ਰੋਜ਼ ਜਰਦਿਆਂ,
ਡਾਢੀ ਕੀਮਤ ਤਾਰੀ।
ਪਤਨੀ ਕੁੱਛੜ ਬਾਲ ਨਿਆਣਾ।
ਰੱਬ ਜਾਣੇ ਜਾਂ ਮੈਂ ਹੀ ਜਾਣਾ।
ਇਹ ਵੀ ਸਮਝੋ ਰੱਬ ਦਾ ਭਾਣਾ।
ਚੰਨ ਚੜ੍ਹਨ ਤੱਕ ਭੁੱਖੇ ਰਹਿਣਾ,
ਡਾਢੀ ਅਜਬ ਖਵਾਰੀ।
ਡੂੰਘਿਉਂ ਡੂੰਘੇ ਪਾਣੀ ਲਹਿਣਾ।
ਔਰਤ ਦਾ ਸੰਤੋਖ ਹੈ ਗਹਿਣਾ।
ਸਬਰ ਸ਼ੁਕਰ ਵਿਚ ਹਰ ਪਲ ਰਹਿਣਾ।
ਚੰਨ ਦੀ ਚਾਨਣੀ ਰਹੇ ਸਲਾਮਤ,
ਮੰਗਦੀ ਖ਼ੈਰ ਵਿਚਾਰੀ।
ਰੱਖ ਕਰਵਾ ਚੌਥ ਦਾ ਵਰਤ ਲਿਆ
ਮੇਰੀ ਮੱਤ ਗਈ ਸੀ ਮਾਰੀ।
ਮਨ ਤੰਦੂਰ/ 40