ਇਹ ਵਰਕਾ ਤਸਦੀਕ ਕੀਤਾ ਗਿਆ ਏ
ਹੁਣ ਹੋਰ ਨਹੀਂ ਤਸੀਹੇ ਸਹਿਣੇ
ਹੁਣ ਹੋਰ ਨਹੀਂ ਤਸੀਹੇ ਸਹਿਣੇ,
ਸੋਨ-ਸੰਗਲੀ, ਕੀਹ ਕਰਨੇ ਮੈਂ ਗਹਿਣੇ,
ਉਮਰਾਂ ਦਾ ਰੋਣਾ ਪੈ ਗਿਆ ਪੱਲੇ ਵੇ।
ਸਾਂਭ ਲੈ ਤੂੰ ਘਰ ਦੌਲਤਾਂ, ਅਸੀਂ ਚੱਲੇ ਵੇ।
ਰਾਤਾਂ ਕਾਲੀਆਂ, ਹਨ੍ਹੇਰ ਚੁਫ਼ੇਰੇ।
ਲਾ ਲਏ ਚੰਦਰੇ ਗ਼ਮਾਂ ਨੇ ਡੇਰੇ।
ਗੱਲ ਵੱਸ ਨਾ ਰਹੀ ਹੁਣ ਮੇਰੇ।
ਕੰਡਿਆਂ ਦੇ ਵੱਸ ਜ਼ਿੰਦਗੀ- ਅੰਮੀਏਂ।
ਇਹੋ ਜਹੇ ਵਰ ਨਾਲੋਂ ਤਾਂ, ਨਿਜ ਜੰਮੀਏ।
ਇਹ ਤਾਂ ਕਾਗਤਾਂ ਦੇ ਰਹਿੰਦਾ ਤੰਬੂ ਤਾਣਦਾ।
ਨਾ ਹੀ ਹਾਣ ਦਾ ਨਾ ਦਿਲ ਵਾਲੀ ਜਾਣਦਾ।
ਸੋਹਣੇ ਦਾ ਕੀ ਰੂਪ ਚੱਟਣਾ- ਲੋਕੋ,
ਚੰਨ ਨੂੰ ਗ੍ਰਹਿਣ ਲੱਗਣੋਂ ਤੁਸੀਂ ਰੋਕੋ।
ਕੈਦ ਉਮਰਾਂ ਦੀ ਕੰਤ ਨਿਆਣਾ।
ਕਿੱਦਾਂ ਮੰਨ ਲਾਂ ਬਾਬਲਾ ਭਾਣਾ
ਕਿੱਦਾਂ ਦਾ ਜਵਾਈ ਟੋਲਿਆ ਆਪ ਵੇ।
ਧੀਆਂ ਦੇ ਕਿਉਂ ਵੈਰੀ ਬਣਦੇ ਮਾਈ ਬਾਪ ਵੇ।
ਮਨ ਤੰਦੂਰ/ 43