ਸਮੱਗਰੀ 'ਤੇ ਜਾਓ

ਪੰਨਾ:ਮਨ ਤੰਦੂਰ – ਗੁਰਭਜਨ ਗਿੱਲ.pdf/70

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਧਰਤੀ, ਧਰਮ, ਧਰੇਕਾਂ, ਧੀਆਂ?
ਸਦਾ ਸੰਭਾਲਣ, ਸਭਨਾਂ ਜੀਆਂ?
ਬਿਨ ਮਮਤਾ ਤੋਂ ਆਪਾਂ ਕੀਹ ਆਂ?
ਲੋਕ ਲਾਜ ਦੀ ਸਿਰ ਤੋਂ ਲਾਹ ਦੇ,
ਇਹ ਚੁੰਨੀ ਬਦਰੰਗ ਦੀ?
ਕਿਉਂ ਸੂਲੀ ਟੰਗਦੀ।

ਜਿਹੜੇ ਘਰ ਵਿੱਚ ਧੀ ਤੇ ਮਾਂ ਨਹੀਂ।
ਉਸ ਘਰ ਵਿਹੜੇ ਸੰਘਣੀ ਛਾਂ ਨਹੀਂ।
ਉਸ ਤੋਂ ਵੱਧ ਬਦਕਿਸਮਤ ਥਾਂ ਨਹੀਂ।
ਮਹਿਕਾਂ ਦੀ ਰਖਵਾਲੀ ਕਰ ਤੂੰ,
ਬਣ ਕੇ ਚੰਡੀ ਜੰਗ ਦੀ।
ਕਿਉਂ ਸੂਲੀ ਟੰਗਦੀ?

ਮਨ ਤੰਦੂਰ/ 70