ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
419
ਜੀਉਂਦਾ ਹਾਂ, ਤਾਂ ਬੀ ਮੈਂ ਆਪਣੇ ਪੁਰਖਾਰਥ ਉੱਤੇ ਕੁੱਛ ਘਮੰਡ ਨਹੀਂ ਕਰ ਸਕਦਾ, ਮੇਰੇ ਵਡੇ ਚੰਗੇ ਭਾਗ ਹੋਣ, ਜੇ ਫੇਰ ਕਦੀ ਇਹੋ ਜੇਹੀਆਂ ਲੜਾਈਆਂ ਵਿੱਚ ਨਾ ਪੈ ਜਾਵਾਂ ਪਰ ਕੁੱਛ ਡਰ ਹੈਗਾ ਹੈ, ਜੋ ਅਜੇ ਅਸੀਂ ਸਭਨਾਂ ਭੌਜਲਾਂ ਤੋਂ ਪਰੇ ਨਹੀ ਅੱਪੜੇ ਹਾਂ, ਅਤੇ ਜੇ ਕਦੀ ਪੈ ਬੀ ਜਾਇਯੇ ਤਾਂ ਜੇ ਮੈਂ ਸ਼ੀਹਾਂ ਅਤੇ ਰਿੱਛਾਂ ਦੇ ਮੂੰਹੋਂ ਹੁਣ ਤਕ ਬਚ ਰਿਹਾ ਹਾਂ, ਤਾਂ ਮੈਨੂੰ ਆਸ ਹੈ, ਜੋ ਪਰਮੇਸਰ ਸਾਨੂੰ ਹੋਰਨਾਂ ਬੇਈਮਾਨਾਂ ਥੋਂ ਬੀ ਛੁਟਕਾਰਾ ਦੇਉ॥ ਅਤੇ ਮਸੀਹੀ ਨੈ ਇਹ ਗੀਤ ਗਾਵਿਆਂ॥
ਜਿਸ ਨੂੰ ਬੋਹੜੀ ਹੈਂ ਪਰਤੀਤ। ਲੁਟਣ ਚੋਰ ਤਿਸੀ ਨੂੰ ਨੀਤ॥
ਤੂੰ ਪਰਤੀਤ ਕਦੀ ਨਾ ਛੋੜ ਕਦੀ ਵੀ ਆਪਣਾ ਮੂੰਹ ਨਾ ਮੋੜੋ॥