ਪੰਨਾ:ਮਹਾਤਮਾ ਬੁੱਧ.pdf/53

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਾਂ। ਦੋਸਤੋ! ਜੇਕਰ ਅਖ਼ੀਰ ਵਿਚ ਫਿਛੋੜਾ ਨਾ ਹੋਵੇ ਤਾਂ ਪਿਆਰੇ ਸਜਨਾਂ ਨੂੰ ਦੇਖਣਾ ਕੌਣ ਪਸੰਦ ਨਹੀਂ ਕਰਦਾ ਤੋਂ ਜੇਕਰ ਦੇਰ ਨਾਲ ਜਾਂ ਸਵੇਰ ਨਾਲ ਆਖਰ ਵਿਛੋੜਾ ਹੋਣਾ ਹੀ ਹੈ ਤਾਂ ਕਿਉਂ ਨਾ ਹੁਣੇ ਹੀ ਸਭ ਨੂੰ ਛਡ ਦਿਆਂ। ਸਨੇਹੀ ਪਿਤਾ ਨੂੰ ਵੀ ਮੈਂ ਇਸ ਲਈ ਛਡ ਆਇਆ ਹਾਂ। ਉਹ ਮੇਰੇ ਤੇ ਰਾਜ ਭਾਰ ਪਾਉਣਾ ਚਾਹੁੰਦੇ ਹਨ, ਇਹ ਉਨ੍ਹਾਂ ਦੀ ਉਦਾਰਤਾ ਹੈ ਪਰ ਮਰ ਵਾਸਤੇ ਇਹ ਭਾਰ ਚੁਕਣਾਂ ਠੀਕ ਨਹੀਂ। ਮੈਂ ਇਸ ਕਥਨੀ ਨੂੰ ਠੀਕ ਨਹੀਂ ਸਮਝਦਾ ਕਿ ਰਾਜਿਆਂ ਨੇ ਮੁਕਤੀ ਪਾਈ ਹੈ। ਕਿਥੇ ਆਪਣੇ ਤੇ ਕਾਬੂ ਪਾਈ ਰਖਣ ਵਾਲਾ ਮੋਖ ਧਰਮ ਤੇ ਕਿਥੇ ਡੰਡ ਪ੍ਰਧਾਨ ਰਾਜ ਧਰਮ। ਜੇ ਸ਼ਾਂਤੀ ਵਲ ਧਿਆਨ ਰਹੇ ਤਾਂ ਰਾਜ ਨਹੀਂ ਚਲ ਸਕਦਾ ਤੇ ਜੇ ਰਾਜ ਚਲਾਉਣ ਤੇ ਵਧਾਉਣ ਵਲ ਧਿਆਨ ਹੋਵੇ ਤਾਂ ਸ਼ਾਂਤੀ ਨਹੀਂ ਮਿਲ ਸਕਦੀ। ਇਸ ਵਾਸਤੇ ਮੈਨੂੰ ਆਖੋ ਹੀ ਨਾ ਚਲਣ ਲਈ। ਮੈਂ ਨਿਸ਼ਚਾ ਕੀਤਾ ਹੈ ਕਿ ਭਾਵੇਂ ਸੂਰਜ ਧਰਤੀ ਤੇ ਡਿਗ ਪਏ, ਹਿਮਾਲੀਆ ਪਹਾੜ ਹਿਲ ਜਾਏ ਤਾਂ ਵੀ ਬਿਨਾਂ ਤਤ ਪਛਾਣੇ, ਬਿਨਾਂ ਇੰਦਰੀਆਂ ਦਾ ਦਮਨ ਕੀਤੇ ਘਰ ਨਹੀਂ ਮੁੜਾਂਗਾ। ਬਲਦੀ ਅਗ ਵਿਚ ਸੜ ਜਾਵਾਂਗਾ ਪਰ ਬਿਨਾਂ ਕਾਮਯਾਬ ਹੋਏ ਘਰ ਨਹੀਂ ਮੁੜਾਂਗਾ।” ਇਹ ਕਹਿ ਕੇ ਬੁਧ ਦੇਵ ਉਥੋਂ ਤੁਰ ਪਏ ਤੇ ਉਹ ਵੀ ਦੋਵੇਂ ਜਣੇ ਰੋਂਦੇ ਕਲਪਦੇ ਘਰਾਂ ਨੂੰ ਚਲੇ ਗਏ।
ਵੈਸ਼ਾਲੀ ਵਿਚ-

ਤਪੋ-ਬਨ ਵਿਚ ਤਪਸ੍ਵੀਆਂ ਦੇ ਹਠ ਯੋਗ ਨੂੰ ਦੇਖ ਕੇ ਤੇ ਉਸ

੪੫.