ਮੰਨ ਲਿਆ ਕਿ ਨਾਂ ਤਾਂ ਸਰੀਰ ਨੂੰ ਡਾਢਾ ਕੱਸਣਾ ਹੀ ਚਾਹੀਦਾ ਹੈ, ਦੁਖ ਹੀ ਦੇਣਾ ਚਾਹੀਦਾ ਹੈ ਤੇ ਨਾਂ ਡਾਢਾ ਆਰਾਮ ਤਲਬ ਹੀ ਬਣਾਓਣਾ ਚਾਹੀਦਾ ਹੈ, ਬਲਕਿ ਵਿਚਲਾ ਰਸਤਾ ਇਖ਼ਤਿਆਰ ਕਰਨਾ ਚਾਹੀਦਾ ਹੈ।
ਸੋ ਉਨ੍ਹਾਂ ਏਸੇ ਤਰਾਂ ਹੀ ਕੀਤਾ ਤੇ ਇਸੇ ਦਵਾਰਾ ਆਪਣੇ ਨਿਸ਼ਾਨੇ ਤੇ ਪਹੁੰਚਣ ਦੇ ਸੁਪਨੇ ਦੇਖਣ ਲਗੇ। ਉਨ੍ਹਾਂ ਪੰਜ ਸੁਪਨੇ ਦੇਖੋ ਤੇ ਹਰ ਸੁਪਨੇ ਨੇ ਉਨ੍ਹਾਂ ਦੇ ਅੰਦਰ ਉਤਸ਼ਾਹ ਤੇ ਤਾਜ਼ਗੀ ਭਰੀ। ਏਨੇ ਵਿਚ ਇਕ ਹੋਰ ਬਣਾ ਆਣ ਬਣਿਆ, ਜਿਸ ਨੇ ਬੁਧ ਦੀ ਗਈ ਹੋਈ ਬਹੁਤ ਸਾਰੀ ਤਾਕਤ ਮੋੜ ਲਿਆਂਦੀ। ਉਹ ਇਵੇਂ
ਵਸਾਖ ਦੀ ਪੂਰਬਣਾ ਨੂੰ ਹਰ ਪਾਸੇ ਆਨੰਦ ਹੀ ਆਨੰਦ ਛਾਇਆ ਹੋਇਆ ਸੀ। ਇਸ ਦਿਨ ਪਿੰਡ ਪਿੰਡ ਤੇ ਸ਼ਹਿਰ ਸ਼ਹਿਰ ਵਿਚ ਬੜਾ ਆਨੰਦ ਉਤਸਵ ਹੋਇਆ ਕਰਦਾ ਸੀ।“ਉਰੂਵਿਲਾ” ਦੇ ਨਜ਼ਦੀਕ ਸੇਨਾਨੀ ਨਾਮ ਦਾ ਇਕ ਕਸਬਾ ਸੀ।ਉਸ ਕਸਬੇ ਦੇ ਇਕ ਸ਼ਾਹੂਕਾਰ ਦੀ ਕੁੜੀ ਸੀ ਸੁਜਾਤਾ। ਸੁਜਾਤਾ ਨੇ ਬਣ ਦੇਵਤਾ ਦੀ ਇਕ ਸੁਖਣਾ ਸੁਖੀ ਹੋਈ ਸੀ। ਉਸ ਸੁਖਣਾ ਮੁਤਾਬਕ ਉਸ ਨੇ ਇਕ ਮਹਾਨ ਰਸਾਇਨ ਵਰਗੀ ਖੀਰ ਤਿਆਰ ਕੀਤੀ ਤੇ ਜਿਸ ਦ੍ਰਖਤ ਹੇਠਾਂ ਬੁਧ ਚੌਕੜੀ ਮਾਰ ਕੇ ਬੈਠੇ ਹੋਏ ਸਨ,ਬੜੇ ਭਗਤੀ ਭਾਵ ਨਾਲ ਲੈ ਆਈ। ਉਹ ਬੁਧ ਦੀ ਮਹਾਨ ਤੇਜਮਈ ਮੂਰਤੀ ਦੇਖ ਕੇ ਬੜੀ ਪ੍ਰਸੰਨ ਹੋਈ ਤੇ ਸਮਝਿਆ ਮੇਰੀ ਸ਼ਰਧਾ ਭਗਤੀ ਦੇਖ ਕੇ ਬਣ ਦੇਵਤਾ ਖ਼ੁਦ ਭੇਟਾ ਲੈਣ ਆ ਬੈਠੇ ਹਨ। ਖੀਰ ਬੁਧ ਅਗੇ ਰਖ ਦਿਤੀ ਤੇ ਬੁਧ ਨੇ “ਤੇਰਾ ਕਲਿਆਣ ਹੋ” ਕਹਿ ਕੇ ਖਾ ਲਈ।
੫੭.