ਸਮੱਗਰੀ 'ਤੇ ਜਾਓ

ਪੰਨਾ:ਮਹਾਤਮਾ ਬੁੱਧ.pdf/67

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫਿਰ ਚੌਂਕੜੀ ਮਾਰ ਕੇ ਉਸੇ ਦ੍ਰਖ਼ਤ ਹੇਠਾਂ ਬੈਠ ਗਏ।

ਬੋਧੀ ਗਿਆਨ ਦੀ ਪ੍ਰਾਪਤੀ-

ਅਸ਼ਵਥ ਬ੍ਰਿਛ (ਪਿੱਪਲ) ਦੇ ਹੇਠਾਂ, ਉਸ ਅਸ਼ਵ ਬ੍ਰਿਛ ਦੇ ਹੇਠਾਂ, ਜਿਹੜਾ ਅਗੇ ਚਲ ਕੇ ਬੇਧੀ ਬ੍ਰਿਛ "ਦੇ ਨਾਮ ਤੋਂ ਮਸ਼ਹੂਰ ਹੋਇਆ ਤੇ ਇਕ ਵਕਤ ਆਇਆ ਜਦੋਂ ਬੌਧਾਂ ਦੇ ਦੁਸ਼ਮਣਾਂ ਨੇ ਉਸ ਨੂੰ ਪੁੱਟ ਕੇ ਪਰ੍ਹਾਂ ਸੁਟਿਆ-ਭਗਵਾਨ ਬੁਧ ਨੇ ਸਮਾਧੀ ਲਾਉਂਦਿਆਂ ਕਿਹਾ—“ਚਾਹੇ ਸ਼ਰੀਰ ਸੁੱਕ ਕੇ ਹਡੀਆਂ ਦਾ ਢਾਂਚਾ ਹੀ ਰਹਿ ਜਾਏ ਜਾਂ ਹੋਰ ਹੀ ਕਿਸੇ ਹਾਲਤ ਨੂੰ ਅਪੜ ਜਾਏ ਪਰ ਮੈਂ ਬਿਨਾਂ “ਸਮਯਕ-ਸੰਬੋਧੀ' ਪ੍ਰਾਪਤ ਕੀਤੇ ਨਹੀਂ ਉਠਾਂਗਾ।”

ਉਹ ਸਮਾਧੀ ਲਾ ਕੇ ਬੈਠ ਗਏ। ਯੋਗ ਸ਼ਾਸਤਰ ਵਿਚ ਲਿਖਿਆ ਹੈ, ਜਦੋਂ ਜੋਗੀ ਸਮਾਧੀ ਵਿਚ ਲੀਨ ਹੋ ਜਾਂਦਾ ਹੈ ਤਾਂ ਉਸ ਦੇ ਚਿੱਤ ਵਿਚ ਤਰ੍ਹਾਂ ਤਰ੍ਹਾਂ ਦੇ ਖ਼ਿਆਲ ਉਠਦੇ ਹਨ। ਉਸ ਦੇ ਰਾਹ ਵਿਚ ਅਨੇਕ ਰੁਕਾਵਟਾਂ ਆਉਂਦੀਆਂ ਹਨ। ਉਨ੍ਹਾਂ ਰੁਕਾਵਟਾਂ ਤੇ ਮੁਸੀਬਤਾਂ ਨੂੰ ਉਥੇ “ਅੱਤਰਾ” ਕਿਹਾ ਹੈ।ਜਿਹੜਾ ਉਨ੍ਹਾਂ ਮਾਨਸਕ ਮੁਸੀਬਤਾਂ ਨੂੰ ਸਹਿ ਲੈਂਦਾ ਹੈ, ਘਬਰਾ ਨਹੀਂ ਉਠਦਾ, ਉਹ ਨਿਸ਼ਾਨੇ ਤੇ ਜ਼ਰੂਰ ਪਹੁੰਚ ਜਾਂਦਾ ਹੈ।

ਬੁਧ ਨਾਲ ਵੀ ਏਦਾਂ ਹੀ ਹੋਇਆ ਤੇ ਉਹ ਪਹਾੜ ਦੀ ਤਰ੍ਹਾਂ ਅਟੱਲ ਰਹੇ। ਉਨ੍ਹਾਂ ਦੇ ਮਨ ਵਿਚ ਵੀ ਕਈ ਡਰ ਖ਼ੌਫ਼ ਤੇ ਲਾਲਚ ਉਠੇ ਤੇ ਉਨ੍ਹਾਂ ਨੂੰ ਹਿਲਾਓਣ ਦੀ ਕੋਸ਼ਸ਼ ਕਰਦੇ ਰਹੇ ਪਰ ਉਹ ਨਾ ਹਿਲੇ ਤੇ ਜ਼ਰਾ ਨਾ ਹਿਲੇ। ਬੌਧ ਗ੍ਰੰਥਾਂ ਵਿਚ ਇਨ੍ਹਾਂ ਚੰਗੇ

੫੯