ਸਮੱਗਰੀ 'ਤੇ ਜਾਓ

ਪੰਨਾ:ਮਹਾਤਮਾ ਬੁੱਧ.pdf/78

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਪਲਵਸਤੁ

੮ ਵਰ੍ਹੇ ਹੋਏ ਜਦੋਂ ਬੁਧ ਮੋਹ ਮਾਇਆ ਦਾ ਜਾਲ ਤੋੜ ਕੇ ਸੱਚੇ ਗਿਆਨ ਦੀ ਤਲਾਸ਼ ਵਿਚ ਨਿਕਲੇ ਸਨ । ਤਦ ਤੋਂ ਕਪਲਵਸਤੂ ਵਿਚ ਬੜੀ ਭਾਰੀ ਉਦਾਸੀ ਫੈਲੀ ਹੋਈ ਸੀ । ਉਂਝ ਤਾਂ ਕੀ ਘਰ ਦੇ ਤੇ ਕੀ ਬਾਹਰ ਦੇ, ਸਾਰੇ ਹੀ ਬੁਧ ਦੇ ਵਿਛੋੜੇ ਵਿਚ ਤੜਫ਼ ਰਹੇ ਸਨ ਪਰ ਯਸ਼ੋਧਰਾ ਦਾ ਬਹੁਤ ਬੁਰਾ ਹਾਲ ਸੀ। ਉਹ ਨਾ ਰੌ ਨਾਲ ਖਾਂਦੀ ਸੀ ਨਾ ਸੌਂਦੀ ਸੀ । ਮਹਿਲਾਂ ਵਿਚ ਚੁਪ ਚਾਪ ਇਕ ਨੁਕਰੇ ਬੈਠੀ ਰਹਿੰਦੀ ਸੀ ਤੇ ਉਥੇ ਹੀ ਰਾਤ ਨੂੰ ਭੁੰਝੇ ਲੇਟ ਜਾਂਦੀ ਸੀ। ਜਾਂ ਕਦੀ ਕਦੀ ਰਾਹੁਲ ਨੂੰ ਲੋੜੀਆਂ ਦੇ ਛਡਦੀ ਸੀ । ਉਹ ਵੀ ਵਿਜੋਗ ਭਰੀਆਂ, ਰੁਆਉਣ ਵਾਲੀਆਂ ।

ਸ਼ੁਧੋਦਨ ਰੋਜ਼ ਸਵੇਰੇ ਉਠ ਕੇ ਆਸ਼ਾ ਕਰਦੇ ਕਿ ਅਜ ਕੋਈ ਆ ਕੇ ਕਹਿੰਦਾ ਹੈ ਕਿ ਕੁਮਾਰ ਸਿਧਾਰਥ ਨੂੰ ਅਮੁਕ ਜਗ੍ਹਾ ਦੇਖਿਆ ਹੈ। ਆਖ਼ਰ ਪਤਾ ਲਗ ਹੀ ਗਿਆ ਕਿ ਕੁਮਾਰ ਸਿਧਾਰਥ ਰਾਜਗ੍ਰਹਿ ਵਿਚ ਹਨ ਤੇ ਜਿਸ ਸਚੇ ਗਿਆਨ ਦੀ ਤਲਾਸ਼ ਵਿਚ ਉਹ ਘਰੋਂ ਨਿਕਲੇ ਸਨ, ਉਹ ਉਨ੍ਹਾਂ ਨੂੰ ਮਿਲ ਗਿਆ ਹੈ ਤੇ ਹੁਣ ਉਹ ਬੁਧ ਹੋ ਗਏ ਹਨ । ਬੁਧ ਹੋ ਕੇ ਜਨਤਾ ਦਾ ਕਲਿਆਣ ਕਰ ਰਹੇ ਹਨ।

ਰਾਜਾ ਨੇ ਫੌਰਨ ਦੂਤ ਭੇਜਿਆ ਪਰ ਉਹ ਵਾਪਸ ਹੀ ਨਾ ਆਇਆ । ਬੁਧ ਦੇ ਬਚਨਾਂ ਦਾ ਉਸ ਉਤੇ ਇਤਨਾ ਅਸਰ ਪਿਆ ਕਿ ਉਹ ਉਥੇ ਹੀ ਰਹਿ ਗਿਆ।

ਰਾਜਾ ਨੇ ਇਕ ਹੋਰ ਭੇਜਿਆ ਤੇ ਇਸੇ ਤਰ੍ਹਾਂ ਕਈ ਪਰ

੭੦