ਸਿਧਾਰਥ ਸੰਨਿਆਸੀ ਹੋ ਗਏ ਹਨ ਤੇ ਜਨ-ਸੇਵਾ ਦਾ ਕੰਮ ਕਰਦੇ ਹੋਏ ਜਗ੍ਹਾਂ ਜਗ੍ਹਾਂ ਫਿਰ ਰਹੇ ਹਨ ।
ਅਜ ਉਸ ਦੀ ਇਕ ਸਹੇਲੀ ਲਲਤਾ ਨੇ ਉਸ ਨੂੰ ਕਿਹਾ :-"ਬੀਬੀ ! ਰਾਜ ਕੁਮਾਰ ਬੁਧ ਹੋ ਕੇ ਕਪਲ ਵਸਤੂ ਵਿਚ ਆਏ ਹੋਏ ਹਨ। ਬੜੀ ਖਲਕਤ ਜਾਂਦੀ ਹੈ, ਉਨ੍ਹਾਂ ਦੇ ਦਰਸ਼ਨਾਂ ਲਈ। ਤੂੰ ਵੀ ਚਲ । ਰਾਜਾ ਤੇ ਸਾਧੂ ਕੀ ਪਤਾ ਕਦ ਚਲੇ ਜਾਣ।
ਡੁਬ ਡੁਬ ਕਰਦੀਆਂ ਅਖਾਂ ਨਾਲ ਯਸ਼ੋਧਰਾ ਨੇ ਕਿਹਾ। ਠੀਕ ਹੈ ਭੈਣ ਮੇਰੀ, ਪਰ ਮੈਂ ਨਹੀਂ ਜਾਣਾ। ਮੈਂ ਜਾਣਦੀ ਹਾਂ, ਇਸਤਰੀ, ਸੰਨਿਆਸੀ-ਧਰਮ ਦੇ ਰਸਤੇ ਵਿਚ ਰੁਕਾਵਟ ਹੈ। ਮੈਨੂੰ ਦੇਖਣ ਨਾਲ ਜੇਕਰ ਉਨ੍ਹਾਂ ਦਾ ਸੰਨਿਆਸੀਪਨ ਨਸ਼ਟ ਹੋ ਗਿਆ ਤਾਂ ਫਿਰ ? ਬੜਾ ਅਨਰਥ ਹੋਵੇਗਾ । ਲੋਕ ਕਲਿਆਣ ਦਾ ਕੰਮ ਰੁਕ ਜਾਏਗਾ ਤੇ ਰਾਸ਼ਟਰ ਨੂੰ ਨੁਕਸਾਨ ਪਹੁੰਚੇਗਾ ।
ਮੈਂ ਯਕੀਨ ਕਰਦੀ ਹਾਂ, ਉਹ ਖ਼ੁਦ ਹੀ ਮੈਨੂੰ ਆ ਕੇ ਦਰਸ਼ਨ ਦੇਣਗੇ, ਜਦੋਂ ਮੁਨਾਸਬ ਸਮਝਣਗੇ।
ਇਸ ਤਰਾਂ ਦੀਆਂ ਗਲਾਂ ਕਰ ਹੀ ਰਹੀ ਸੀ ਕਿ ਬੁਧ ਸਾਰਿਪੁਤਰ ਤੇ ਮੌਦ ਗਲਾਯਨ ਦੇ ਨਾਲ ਖੁਦ ਹੀ ਮਹਿਲਾਂ ਵਿਚ ਆ ਗਏ। ਦੇਖਦਿਆਂ ਹੀ ਧੜਕਦੇ ਦਿਲ ਨਾਲ ਤੇ ਜਲ ਭਰੇ ਨੇਤ੍ਰਾਂ ਨਾਲ ਯਸ਼ੋਧਰਾ ਦੌੜ ਕੇ ਬੁਧ ਦੇ ਚਰਨਾਂ ਵਿਚ ਪੈ ਗਈ ।
ਬੁਧ ਬੜੇ ਮਿਠੇ ਤੇ ਪ੍ਰੇਮ ਭਰੇ ਸੁਰ ਵਿਚ ਬੋਲੇ-ਯਸ਼ੋਧਰਾ !
ਕੁਝ ਕਹਿਣਾ ਚਾਹੁੰਦੀ ਹੈਂ ? ਯਸ਼ੋਧਰਾ ਨੇ ਹਥ ਜੋੜ ਕੇ ਸੰਨਿਆਸੀ
੭੩