ਸਮੱਗਰੀ 'ਤੇ ਜਾਓ

ਪੰਨਾ:ਮਹਾਤਮਾ ਬੁੱਧ.pdf/92

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਾਂ। ਗਲ ਅਜ ਤੋਂ ਕੋਈ ਪੰਝੀ ਕੁ ਸੌ ਸਾਲ ਪਹਲਾ ਦੀ ਹੈ। ਉਦੋਂ ਹਿੰਦੁਸਤਾਨ ਵਿਚ ਪਰੋਹਤ। ਧਰਮ ਦਾ ਬੜਾ ਜ਼ੋਰ ਸੀ। ਪਰੋਹਤ ਲੋਗ ਲੋਕਾਂ ਨੂੰ ਸਵਰਗ ਦਾ ਲਾਲਚ ਦੇ ਕੇ ਖੂਬ ਲੁਟਿਆ ਕਰਦੇ(ਸਨ। ਲੋਕਾਂ ਪਾਸੋਂ ਬੜੇ ਬੜੇ ਜਗ ਹਵਨ ਕਰਵਾ ਕੇ ਖੂਬ ਦਾਨ ਦਖਨਾ ਲੀਤਾ ਕਰਦੇ ਸਨ।

ਪਰੋਹਤਾਂ ਦੀ ਇਸ ਧਾਰਮਕ ਲੁਟ ਖਸੂਟ ਤੋਂ ਬੜੇ ਬੜੇ ਰਾਜੇ ਮਹਾਰਾਜੇ ਤੇ ਧਨਾਢ ਲੋਕ ਹੀ ਨਹੀਂ, ਸਗੋਂ ਗ਼ਰੰਬ ਤੇ ਵਿਚਲੇ ਦਰਜੇ ਦੇ ਵੀ ਬੜੇ ਤੰਗ ਆਏ ਹੋਏ ਸਨ। ਜ਼ਾਤ-ਪਾਤ ਤੇ ਛੂਤ ਛਾਤ ਦੇ ਬਖੇੜੇ ਨੇ ਵੀ ਲੋਕਾਂ ਨੂੰ ਬੜਾ ਤੰਗ ਕੀਤਾ ਹੋਇਆ ਸੀ ਤੇ ਕਹਾਉਣ ਵਾਲੀਆਂ ਨੀਵੀਆਂ ਜਾਤਾਂ ਦਾ ਜੀਊਣਾ ਮੁਸ਼ਕਲ ਹੋਇਆ ਹੋਇਆ ਸੀ।

ਬੁਧ ਨੇ ਇਸ ਦੇ ਵਿਰੁਧ ਆਵਾਜ਼ ਉਠਾਈ ਤੇ ਡਟ ਕੇ ਮੁਕਾਬਲਾ ਕੀਤਾ। ਉਨ੍ਹਾਂ ਦੇ ਰਾਹ ਵਿਚ ਬੜੀਆਂ ਔਕੜਾਂ ਆਈਆਂ ਪਰ ਉਹ ਜ਼ਰਾ ਨਾ ਘਬਰਾਏ। ਉਨ੍ਹਾਂ ਦੇ ਵਿਰੋਧੀਆਂ ਨੇ ਉਨ੍ਹਾਂ ਨੂੰ ਬਦਨਾਮ ਕਰਨ ਲਈ ਤੇ ਜਾਣ ਤਕ ਤੋਂ ਮਾਰਨ ਲਈ ਹੋਰ ਤਾਂ ਕੀ ਉਹਨਾਂ ਦੇ ਹੀ ਇਕ ਪੁਰਾਣੇ ਈਰਖੀ ਭਰਾ ਦੇਵ ਦਤ ਤਕ ਨੂੰ ਮੁਲ ਖ਼ਰੀਦ ਲੀਤਾ ਤੇ ਉਸ ਤੋਂ ਬਹੁਤ ਕੁਝ ਕਰਾਇਆ ਪਰ ਬਨਿਆ ਕੁਝ ਨਾ ਤੇ ਆਖ਼ਰ ਸ਼ਰਮਿੰਦੇ ਹੋ ਕੇ ਜਾਂ ਤਾਂ ਬੁਧ ਦੇ ਝੰਡੇ ਹੇਠਾਂ ਆ ਗਏ, ਜਾਂ ਫਿਰ ਰਸਤਾ ਛਡ ਕੇ ਲਾਂਭੇ ਹੋ ਗਏ।ਬੁਧ ਨਿਰ ਵਿਰੋਧ ਆਪਣੇ ਧਰਮ ਦਾ ਡੰਕਾ ਵਜਾਉਂਦੇ ਰਹੇ ਤੇ ਲੋਕਾਂ ਨੂੰ ਨਵੇਂ ਰਾਹ ਪਾਉਂਦੇ ਰਹੇ।

੮੪