ਸਮੱਗਰੀ 'ਤੇ ਜਾਓ

ਪੰਨਾ:ਮਹਾਤਮਾ ਬੁੱਧ.pdf/98

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਚ ਵੀ ਕਾਫ਼ੀ ਕੁਝ ਹੈ ।

ਜੋ ਕੁਝ ਵੀ ਹੈ, ਬਹੁਤ ਸਾਰਾ, ਬੜੀਆਂ ਮੁਸ਼ਕਲਾ ਮੁਸੀਬਤਾਂ ਤੇ ਕਠਨਾਈਆਂ ਨਾਲ ਪਹਿਲੇ ਹਿੰਦੁਸਤਾਨ ਚੋਂ ਬਚਾ ਕੇ ਬਾਹਰ ਕਢਿਆ ਹੋਇਆ ਤੇ ਫਿਰ ਢੂੰਡ ਢੂੰਡ ਕੇ ਲਭਿਆ ਹੋਇਆ ਹੀ ਇਸ ਵੇਲੇ ਸਾਡੇ ਦੇਸ਼ ਵਿਚ ਹੈ । ਜਾਂ ਬ੍ਰਾਹਮਣ ਧਰਮੀਆਂ ਦੇ ਗਰੰਥਾਂ ਵਿਚ ਖੰਡਨ ਲਈ ਕਿਤੋਂ ਕਿਤੋਂ ਇਕਤਰ ਕੀਤਾ ਹੋਇਆ ਹੈ । ਜਾਂ ਕਿਸੇ ਨਾ ਕਿਸੇ ਤਰ੍ਹਾਂ ਕਿਤੇ ਨਕਰਾਂ ਵਿਚ ਪਿਆ ਰਿਹਾ ਹੈ । ਬਾਹਰ ਹਾਲ ਮਿਲ ਰਿਹ ਹੈ, ਇਹ ਕੋਈ ਘਟ ਗਨੀਮਤ ਨਹੀਂ ਹੈ, ਉਮੀਦ ਕਰਨੀ ਚਾਹੀਦੀ ਹੈ, ਜਲਦੀ ਹੀ ਇਕ ਦਿਨ ਫਿਰ ਸਾਰਾ ਹਿੰਦੁਸਤਾਨ ਬੌਧ-ਸਾਹਿਤ ਨਾਲ ਭਰ ਹੋ ਜਾਊ।

ਮਤਮਤਾਂਤਰ

ਦੁਨੀਆਂ ਦੇ ਹੋਰ ਧਰਮਾਂ ਜਾਂ ਮਜ਼ਹਬਾਂ ਦੀ ਤਰ੍ਹਾਂ ਬੌਧ ਧਰਮ ਯਾ ਬੌਧ ਮਜ਼ਹਬ ਵਿਚ ਵੀ ਇਸ ਵੇਲੇ ਕਈ ਫਿਰਕੇ ਮਤ ਮਤਾਂਤਰ ਜਾਂ ਸੰਪਰਦਾਇ ਹਨ। ਚੀਨ ਜਾਪਨ ਵਗੈਰਾ ਨੂੰ ਛਡ ਕੇ ਸਿਰਫ਼ ਹਿੰਦੁਸਤਾਨ ਵਿਚ ਹੀ ੧੮ ਜਾਂ ੨੦ ਬੌਧ ਸੰਪਰਦਾਇ ਹਨ । ਭਾਵੇਂ ਹਿੰਦੂ ਫ਼ਿਲਾਸਫਰਾਂ ਨੇ ਆਪਣੇ ਗ੍ਰੰਥਾਂ ਵਿਚ ਚੌਂਹ ਦਾ ਹੀ ਜ਼ਿਕਰ ਕੀਤਾ ਹੈ । ਉਹ ਇਹ ਹਨ-ਵੈਭਾਸਿਕ, ਸੌਤਾਂਤ੍ਰਿਕ, ਮਧਯਮਿਕ ਅਤੇ ਯੋਗਾਚਾਰ। ਪਹਿਲਿਆਂ ਦੋਂਹ ਦਾ ਸੰਬੰਧ ਹੀਨਯਾਨ ਸੰਪਰਦਾਇ ਨਾਲ ਹੈ ਤੇ ਦੂਸਰਿਆਂ ਦੋਂਹ ਦਾ “ਮਹਾਂਯਾਨ" ਸੰਪਰਦਾਇ ਨਾਲ।

੯੦