ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/256

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਫੇਰ ਪਿਹਾਈਏ ਛੋਲੇ
ਜੱਟੀਏ ਦੇਹ ਦਬਕਾ-

ਜੱਟ ਫੇਰ ਨਾ ਬਰਾਬਰ ਬੋਲੇ

19

ਕਪਾਹ

ਹਾੜ੍ਹੀ ਵਢ ਕੇ ਬੀਜਦੇ ਨਰਮਾ
ਚੁਗਣੇ ਨੂੰ ਮੈਂ ਤਕੜੀ

20

ਮਲਮਲ ਵੱਟ ਤੇ ਖੜੀ
ਚਿੱਟਾ ਚਾਦਰਾ ਕਪਾਹ ਨੂੰ ਗੋਡੀ ਦੇਵੇ

21

ਆਪੇ ਲਿਫ ਜਾ ਕਪਾਹ ਦੀਏ ਛਟੀਏ
ਪਤਲੋ ਦੀ ਬਾਂਹ ਥੱਕਗੀ

22

ਕੱਤੇ ਦੀ ਕਪਾਹ ਵੇਚ ਕੇ
ਮੇਰਾ ਮਾਮਲਾ ਨਾ ਹੋਇਆ ਪੂਰਾ

23

ਤਾਰੋ ਹਸਦੀ ਖੇਤ ਚੋਂ ਲੰਘਗੀ
ਜੱਟ ਦੀ ਕਪਾਹ ਖਿੜਗੀ

24

ਪਰੇ ਹਟ ਜਾ ਕਪਾਹ ਦੀਏ ਛਟੀਏ
ਪਤਲੋ ਨੂੰ ਲੰਘ ਜਾਣ ਦੇ

25

ਭਲਕੇ ਕਪਾਹ ਦੀ ਬਾਰੀ
ਵੱਟੋ ਵਟ ਆਜੀਂ ਮਿੱਤਰਾ

26

ਕਮਾਦ

ਗੰਨੇ ਚੂਪ ਲੈ ਜੱਟਾਂ ਦੇ ਪੋਲੇ
ਲੱਡੂ ਖਾ ਲੈ ਬਾਣੀਆਂ ਦੇ

27

ਕਾਲ਼ੀ ਤਿੱਤਰੀ ਕਮਾਦੋਂ ਨਿਕਲ਼ੀ

ਉਡਦੀ ਨੂੰ ਬਾਜ ਪੈ ਗਿਆ

28

254/ਮਹਿਕ ਪੰਜਾਬ ਦੀ