ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/260

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨੰਦਕੁਰ ਥਿਆ ਜਾਂਦੀ-

ਪੈਰੀਂ ਝਾਂਜਰਾਂ ਪਾਈਆਂ

47

ਚਰ੍ਹੀ

ਮੇਰੀ ਡਿਗਪੀ ਚਰ੍ਹੀ ਦੇ ਵਿੱਚ ਗਾਨੀ
ਚੱਕ ਲਿਆ ਮੋਰ ਬਣਕੇ

48

ਅੱਖ ਮਾਰਕੇ ਚਰ੍ਹੀ ਵਿੱਚ ਬੜਗੀ
ਐਡਾ ਕੀ ਜ਼ਰੂਰੀ ਕੰਮ ਸੀ।

49

ਕਾਲ਼ਾ ਨਾਗ ਨੀ ਚਰ੍ਹੀ ਵਿੱਚ ਮੇਲ਼੍ਹੇ
ਬਾਹਮਣੀ ਦੀ ਗੁੱਤ ਵਰਗਾ

50

ਅਲਸੀ

ਮੇਰੀ ਨਣਦ ਚੱਲੀ ਮੁਕਲਾਵੇ
ਅਲਸੀ ਦੇ ਫੁੱਲ ਵਰਗੀ

51

ਮੂੰਗੀ

ਉੱਚੇ ਟਿੱਬੇ ਇਕ ਮੂੰਗੀ ਦਾ ਬੂਟਾ

ਉਹਨੂੰ ਲੱਗੀਆਂ ਢਾਈ ਟਾਂਟਾਂ

ਕਰਾਦੇ ਨੀ ਮਾਏਂ ਜੜੁੱਤ ਬਾਂਕਾਂ

52

ਜੌੌਂ

ਉੱਚੇ ਟਿੱਬੇ ਇਕ ਜੌਆਂ ਦਾ ਬੂਟਾ

ਉਹਨੂੰ ਲੱਗੀਆਂ ਬੱਲੀਆਂ
ਬੱਲੀਆਂ ਨੂੰ ਲੱਗਾ ਕਸੀਰ
ਕੁੜਤੀ ਮਲ-ਮਲ ਦੀ

ਭਖ-ਭਖ ਉੱਠੇ ਸਰੀਰ

53

ਕਰੇਲੇ

ਗੰਢੇ ਤੇਰੇ ਕਰੇਲੇ ਮੇਰੇ

ਖੂਹ ਤੇ ਮੰਗਾ ਲੈ ਰੋਟੀਆਂ

258/ਮਹਿਕ ਪੰਜਾਬ ਦੀ