ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/262

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਰੁੱਖ

58

ਪਿੱਪਲ

ਪਿੱਪਲ ਦਿਆ ਪੱਤਿਆ
ਕੇਹੀ ਖੜ-ਖੜ ਲਾਈ ਆ
ਪੱਤ ਝੜੇ ਪੁਰਾਣੇ

ਰੁੱਤ ਨਵਿਆਂ ਦੀ ਆਈ ਆ

59

ਪਿੱਪਲਾ ਦਸ ਦੇ ਵੇ
ਕਿਹੜਾ ਰਾਹ ਸੁਰਗਾਂ ਨੂੰ ਜਾਵੇ

60

ਪਿੱਪਲਾਂ ਉੱਤੇ ਆਈਆਂ ਬਹਾਰਾਂ

ਬੋਹੜਾਂ ਨੂੰ ਲੱਗੀਆਂ ਗੋਹਲਾਂ
ਜੰਗ ਨੂੰ ਨਾ ਜਾ ਵੇ

ਦਿਲ ਦੇ ਬੋਲ ਮੈਂ ਬੋਲਾਂ

61

ਥੜ੍ਹਿਆਂ ਬਾਝ ਨਾ ਸੋਂਹਦੇ ਪਿੱਪਲ

ਫੁੱਲਾਂ ਬਾਝ ਫੁਲਾਹੀਆਂ
ਹੰਸਾਂ ਨਾਲ਼ ਹਮੇਲਾਂ ਸੋਂਹਦੀਆਂ
ਬੰਦਾਂ ਨਾਲ਼ ਗਜਰਾਈਆਂ
'ਧੰਨ ਭਾਗ ਮੇਰਾ' ਆਖੇ ਪਿੱਪਲ
ਕੁੜੀਆਂ ਨੇ ਪੀਂਘਾਂ ਪਾਈਆਂ
ਸਾਉਣ ਵਿੱਚ ਕੁੜੀਆਂ ਨੇ

ਪੀਂਘਾਂ ਅਸਮਾਨ ਚੜ੍ਹਾਈਆਂ

62

ਸੁਣ ਪਿੱਪਲਾ ਵੇ ਮੇਰੇ ਪਿੰਡ ਦਿਆ

ਪੀਂਘਾਂ ਤੇਰੇ ਤੇ ਪਾਈਆਂ
ਦਿਨ ਤੀਆਂ ਦੇ ਆਗੇ ਨੇੜੇ
ਉੱਠ ਪੇਕਿਆਂ ਨੂੰ ਆਈਆਂ

260/ਮਹਿਕ ਪੰਜਾਬ ਦੀ