ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/295

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

262
ਛਾਣੇਦਾਰ
ਕੁਰਸੀ ਮੇਰੇ ਵੀਰ ਦੀ
ਥਾਣੇਦਾਰ ਦੇ ਬਰੋਬਰ ਡਹਿੰਦੀ
263
ਵੀਰ ਮੇਰਾ ਨੀ ਜਮਾਈ ਥਾਣੇਦਾਰ ਦਾ
ਸੰਮਾਂ ਵਾਲੀ ਡਾਂਗ ਰੱਖਦਾ
264
ਵੀਰ ਲੰਘਿਆ ਪਜਾਮਾ ਪਾਕੇ
ਲੋਕਾਂ ਭਾਣੇ ਠਾਣਾ ਲੰਘਿਆ
265
ਡੱਬੀ ਘੋੜੀ ਮੇਰੀ ਵੀਰ ਦੀ
ਥਾਣੇਦਾਰ ਦੇ ਤਬੇਲੇ ਬੋਲੇ
266
ਡੱਬੀ ਕੁੱਤੀ ਮੇਰੇ ਵੀਰ ਦੀ
ਥਾਣੇਦਾਰ ਦੀ ਕੁੜੀ ਨੂੰ ਚੱਕ ਲਿਆਵੇ
267
ਵੇ ਮੈਂ ਥਾਣੇਦਾਰ ਦੀ ਸਾਲੀ
ਕੈਦ ਕਰਾਦੂੰਗੀ
268
ਝਾਂਜਰ ਪਤਲੋ ਦੀ
ਥਾਣੇਦਾਰਾ ਦੇ ਚੁਬਾਰੇ ਵਿੱਚ ਖੜਕੇ
269
ਤੀਲੀ ਲੌਂਗ ਦਾ ਮੁਕੱਦਮਾ ਭਾਰੀ
ਥਾਣੇਦਾਰਾ ਸੋਚ ਕੇ ਕਰੀਂ
270
ਥਾਣੇਦਾਰ ਨੇ ਲੱਸੀ ਦੀ ਮੰਗ ਪਾਈ
ਚੂਹੀਆਂ ਦੁੱਧ ਦਿੰਦੀਆਂ
271
ਰੜਕੇ ਰੜਕੇ ਰੜਕੇ
ਢਲਵੀਂ ਜਹੀ ਗੁੱਤ ਵਾਲੀਏ
ਤੇਰੇ ਲੈਗੇ ਜੀਤ ਨੂੰ ਫੜਕੇ
ਵਿੱਚ ਕਤਵਾਲੀ ਦੇ

293/ਮਹਿਕ ਪੰਜਾਬ ਦੀ